ਫਿਰੋਜ਼ਪੁਰ 'ਚ ਡਿਪੂ ਹੋਲਡਰਾਂ ਨੇ ਸੂਬਾ ਸਰਕਾ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਕਣਕ ਦੀ ਕਾਣੀ ਵੰਡ ਕਰਨ ਦੇ ਲਾਏ ਇਲਜ਼ਾਮ ਫਿਰੋਜ਼ਪੁਰ: ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ (Pradhan Mantri Garib Kalyan Yojana) ਦੀ ਵੰਡ ਸਬੰਧੀ ਕਣਕ ਨਾ ਮਿਲਣ ਕਰਕੇ ਰੇਲਵੇ ਪੁਲ ਫਿਰੋਜ਼ਪੁਰ (Depot holders of Ferozepur stage ) ਸ਼ਹਿਰ ਵਿਖੇ ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਵੱਲੋਂ ਰੋਸ ਧਰਨਾ ਲਗਾਇਆ ਗਿਆ। ਜਿਸ ਵਿੱਚ ਪੰਜਾਬ ਪ੍ਰਧਾਨ ਸੁਖਵਿੰਰ ਸਿੰਘ ਕਾਝਲਾ, ਬਿੰਦਰ ਸਿੰਘ-ਉਗੋ ਕੇ ਮੁੱਖ ਬੁਲਾਰਾ ਪੰਜਾਬ ਅਤੇ ਜਗਤਾਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਜ਼ਿਲ੍ਹੇ ਪੱਧਰ ਉੱਤੇ ਸਮੂਹ ਡਿਪੂ ਹੋਲਡਰਾਂ ਨੇ ਭਾਗ ਲਿਆ।
ਇਸ ਮੌਕੇ ਡਿਪੂ ਹੋਲਡਰਾਂ ਨੇ ਕਿਹਾ ਪੰਜਾਬ ਸਰਕਾਰ ਨੂੰ ਕਣਕ ਪ੍ਰਤੀ ਮੈਂਬਰ 30 ਕਿੱਲੋ ਕੇਂਦਰ ਸਰਕਾਰ (30 kg per member issued by the central government) ਵਲੋਂ ਜਾਰੀ ਹੋਈ ਸੀ, ਪਰੰਤੂ ਫਿਰੋਜਪੁਰ ਸ਼ਹਿਰ, ਫਿਰੋਜਪੁਰ ਛਾਉਣੀ, ਮਮਦੋਟ ਸੈਂਟਰ ਅਤੇ ਪੰਜਾਬ ਸਰਕਾਰ ਦੇ ਮਹਿਕਮੇ ਫੂਡ ਸਪਲਾਈ ਫਿਰੋਜ਼ਪੁਰ ਵਲੋਂ ਇਹਨਾਂ ਨੂੰ ਕਣਕ ਜਾਰੀ ਹੀ ਨਹੀ ਕੀਤੀ ਗਈ । ਇਸ ਤੋਂ ਇਲਾਵਾ PMGKY-7 ਦੀ ਐਲੋਕੇਸ਼ਨ ਕਰੀਬ 70 ਡਿਪੂਆਂ ਉੱਤੇ ਅਜੇ ਤੱਕ ਨਹੀਂ ਹੋਈ। ਜਿਸਦਾ ਨੁਕਸਾਨ ਸਬੰਧਤ ਲਾਭਪਾਤਰੀਆਂ ਨੂੰ ਹੋ ਰਿਹਾ ਹੈ।
ਨਹੀਂ ਮਿਲੀ ਕਮਿਸ਼ਨ: ਫੈਡਰੇਸ਼ਨ ਦੇ ਮੁੱਖ ਬੁਲਾਰਾ ਪੰਜਾਬ ਬਿੰਦਰ ਸਿੰਘ ਉਗੋਕੇ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਡਿਪੂ ਹੋਲਡਰਾਂ ਨੂੰ ਕਣਕ ਦੀ ਕਮਿਸ਼ਨ (Depot holders did not get wheat commission) ਵੀ ਨਹੀਂ ਪਾਈ ਗਈ, ਜਦਕਿ ਕੇਂਦਰ ਸਰਕਾਰ ਵਲੋਂ ਕਮਿਸ਼ਨ ਜਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਇਹਨਾ ਸਬੰਧਤ ਡਿਪੂਆਂ ਉੱਤੇ ਜਦ ਵੀ ਕਣਕ ਟਰਾਂਸਪੋਰਟ ਰਾਹੀਂ ਭੇਜਣੀ ਹੁੰਦੀ ਹੈ ਤਾਂ ਸੁਸਤ ਰਫਤਾਰ ਕਾਰਨ ਕਈ ਕਈ ਦਿਨ ਉਡੀਕ ਕਰਨੀ ਪੈਂਦੀ ਹੈ। ਦੇਰੀ ਹੋਣ ਦੀ ਸੂਰਤ ਵਿੱਚ ਕਾਰਡ ਹੋਲਡਰ ਡਿਪੂ ਵਾਲਿਆ ਨੂੰ ਮਾੜਾ-ਚੰਗਾ ਬੋਲਦੇ ਹਨ ਅਤੇ ਲੜਾਈ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਸਰਕਾਰ ਨੂੰ ਇਸ ਉੱਤੇ ਵੀ ਧਿਆਨ ਦੇਣਾ ਬਣਦਾ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਥਾਣੇ 'ਚ ਹਾਈ ਵੋਲਟੇਜ ਡਰਾਮਾ, ਵਾਲਮੀਕੀ ਸਮਾਜ ਨੇ ਮਹਿਲਾ ਨਾਲ ਜ਼ਬਰਦਸਤੀ ਦੇ ਲਾਏ ਇਲਜ਼ਾਮ
ਡਿਪੂ ਹੋਲਡਰਾਂ ਦੀ ਚਿਤਾਵਨੀ: ਡਿਪੂ ਹੋਲਡਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਨਾਲ ਖ਼ਾਸ ਤੌਰ ਉੱਤੇ ਧੱਕਾ ਹੋਇਆ ਹੈ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਹਿੱਸੇ ਦੀ ਕਣਕ ਭੇਜੀ ਹੋਈ ਹੈ। ਡਿਪੂ ਹੋਲਡਰਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਣ ਲੋੜਵੰਦ ਲੋਕਾਂ ਨੂੰ ਘਾਟਾ ਪੈ ਰਿਹਾ ਹੈ ਅਤੇ ਉਹ ਕਣਕ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਜਲਦ ਮਸਲਾ ਹੱਲ ਨਹੀਂ ਕੀਤਾ ਤਾਂ ਉਹ ਵੱਡੇ ਪੱਧਰ ਉੱਤੇ ਸੰਘਰਸ਼ (protest on a large scale) ਉਲੀਕਣਗੇ।