ਫਿਰੋਜ਼ਪੁਰ/ ਅੰਮ੍ਰਿਤਸਰ:ਪੰਜਾਬ ਰੋਡਵੇਜ/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਬਟਾਲਾ ਡਿਪੂ ਦੇ ਮਸਲੇ ਅਤੇ ਫਿਰੋਜ਼ਪੁਰ ਡਿਪੂ ਦੇ ਮਸਲੇ ਤੇ ਪੰਜਾਬ ਦੇ ਬਾਕੀ ਡਿਪੂਆਂ ਦੇ ਨਾਲ ਨਾਲ ਫਿਰੋਜ਼ਪੁਰ ਸਵੇਰੇ ਪਹਿਲੇ ਟਾਇਮ ਤੋਂ ਬੰਦ ਕਰ ਦਿੱਤਾ (PRTC PUNBUS Protest in Punjab) ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕੇ ਬਟਾਲਾ ਡਿੱਪੂ ਵਿਖੇ ਕੰਡਕਟਰ ਦੀ ਨਜਾਇਜ਼ ਰਿਪੋਰਟ ਕੀਤੀ ਗਈ ਸੀ ਜਿਸ ਸਬੰਧੀ ਯੂਨੀਅਨ ਵਲੋਂ ਇੱਕ ਹਫ਼ਤੇ ਤੋਂ ਪਹਿਲਾਂ ਮੌਕੇ 'ਤੇ ਸਵਾਰੀਆਂ ਡਿਪੂ ਮੈਨੇਜਰ ਸਾਹਮਣੇ ਪੇਸ਼ ਕੀਤੀ ਫੇਰ ਮੰਗ ਪੱਤਰ ਦਿੱਤੇ ਗਏ, ਪਰ ਕੰਡਕਟਰ ਨੂੰ ਬਿਨਾਂ ਕਸੂਰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ।
ਫਿਰੋਜ਼ਪੁਰ ਤੋਂ ਪ੍ਰਦਰਸ਼ਨ ਦੀਆਂ ਤਸਵੀਰਾਂ:ਟਰਾਂਸਪੋਰਟ ਵਿਭਾਗ ਨੂੰ ਚਲਾਉਣ 'ਚ ਧਿਆਨ ਨਹੀਂ: ਦੂਜੇ ਪਾਸੇ ਫਿਰੋਜ਼ਪੁਰ ਡਿਪੂ ਵਿੱਚ 23 ਕੰਡਕਟਰ ਘੱਟ ਹਨ, ਪਰ ਫੇਰ ਵੀ 15 ਕੰਡਕਟਰਾਂ ਦੀਆ ਫਿਰੋਜ਼ਪੁਰ ਤੋਂ ਪੱਟੀ ਬਦਲੀਆ ਕੀਤੀਆਂ ਗਈਆਂ, ਜਿਸ ਨਾਲ ਫਿਰੋਜ਼ਪੁਰ ਡਿਪੂ ਦੀਆਂ ਬੱਸਾਂ ਖੜ ਜਾਣਗੀਆਂ ਇਸ ਦੇ ਰੋਸ ਵਜੋਂ ਫਿਰੋਜ਼ਪੁਰ ਡਿੱਪੂ ਬੰਦ ਕੀਤਾ ਗਿਆ। ਫਿਰੋਜ਼ਪੁਰ ਵਿੱਚ ਇਕੱਠੇ ਹੋਏ ਪਨਬੱਸ ਰੋਡਵੇਜ਼ ਮੁਲਾਜ਼ਮਾਂ ਗੱਲਬਾਤ ਦੌਰਾਨ ਦੱਸਿਆ ਕਿ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਮਹਿਕਮੇ ਨੂੰ ਚਲਾਉਣ ਲਈ ਕੋਈ ਧਿਆਂਨ ਨਹੀਂ, ਜੇਕਰ ਕੰਡਕਟਰ ਘੱਟ ਹਨ। ਪੱਟੀ ਡਿੱਪੂ ਵਿੱਚ ਜਿਹੜੇ ਡਰਾਈਵਰ ਕੰਡਕਟਰ ਨਿੱਕੀਆ ਨਿੱਕੀਆ ਰਿਪੋਟਾਂ ਵਾਲੇ ਜਾਂ ਜਿਨ੍ਹਾਂ ਦੀਆ ਇੰਨਕੁਆਰੀਆ ਹੱਕ ਵਿੱਚ ਹਨ ਜਾ ਕੰਡੀਸ਼ਨਾ ਵਾਲੇ ਮੁਲਾਜ਼ਿਮ ਹਨ, ਉਨ੍ਹਾਂ ਨੂੰ ਬਹਾਲ ਕਰਕੇ ਇਕ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਬੱਸਾਂ ਚਲਾਈਆਂ ਜਾ ਸਕਦੀਆਂ ਹਨ ਅਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਬਿਲਕੁਲ ਧਿਆਨ ਨਹੀਂ ਹੈ।
"ਝੂਠ ਬੋਲ ਕੇ ਗੁੰਮਰਾਹ ਕਰ ਰਹੀ ਸਰਕਾਰ":ਡਿਕਟੇਟਰਸ਼ਿਪ ਵਾਲੇ ਰਵਈਏ ਨਾਲ ਧੱਕੇਸ਼ਾਹੀ ਕਰਕੇ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਕਾਰਨ ਨਵੀਂ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ ਲੱਗ ਭੱਗ 25-30 ਵਾਰ ਵੱਖ ਵੱਖ ਡਿਪੂ ਬੰਦ ਹੋ ਚੁੱਕੇ ਹਨ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮਹਿਕਮੇ ਦਾ ਲਗਾਤਾਰ ਨੁਕਸਾਨ ਕਰਵਾਇਆ ਜਾ ਰਿਹਾ ਹੈ। ਧੱਕੇਸ਼ਾਹੀ ਨੂੰ ਰੋਕਣਾ ਲਈ ਜਦੋਂ ਕੋਈ ਸੁਣਵਾਈ ਨਹੀਂ, ਤਾਂ ਯੂਨੀਅਨ ਵਲੋਂ ਮਜਬੂਰਨ ਬੰਦ ਵਰਗੇ ਫੈਸਲੇ ਲੈਣੇ ਪੈਂਦੇ ਹਨ। ਦੂਜੇ ਪਾਸੇ ਅਧਿਕਾਰੀਆਂ ਵਲੋਂ ਸਰਕਾਰ ਨੂੰ ਵੀ ਗੁੰਮਰਾਹ ਕਰਕੇ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਬਿਆਨ ਦਿੰਦੇ ਹਨ ਕੇ ਮਹਿਕਮਾ ਮਹਿਕਮਾ ਇੰਨੇ ਕਰੋੜ ਵਾਧੇ ਵਿੱਚ, ਪਰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।