ਫਿਰੋਜ਼ਪੁਰ:ਬੀਤੀ ਦੇਰ ਰਾਤ ਨੂੰ ਸ਼ਹਿਰ ਦੇ ਫਰੀਦਕੋਟ ਰੋਡ ਤੇ ਸਥਿਤ ਬਾਦਸ਼ਾਹ ਵੈਜੀਟੇਰੀਅਨ ਹੋਟਲ (Hotel) ਵਿਚ ਚੱਲ ਰਹੀ ਕਿੱਟੀ ਪਾਰਟੀ ਦੌਰਾਨ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲੀ। ਜਿਸ ਦੌਰਾਨ ਸ਼ਹਿਰ ਨਿਵਾਸੀ ਟਿੰਕਾ ਸੁਨਿਆਰਾ ਦੀ ਗੋਲੀ ਲੱਗਣ ਕਾਰਨ ਮੌਤ (Death) ਹੋ ਗਈ। ਇਸ ਦੌਰਾਨ ਇਕ ਮਹਿਲਾ ਜ਼ਖ਼ਮੀ ਵੀ ਹੋ ਗਈ।
ਜ਼ਖ਼ਮੀ ਮਹਿਲਾ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਡੀਐਮਸੀ ਰੈਫਰ ਕੀਤਾ ਗਿਆ। ਇਸ ਮੌਕੇ ਜਾਂਚ ਅਧਿਕਾਰੀ ਜਸਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰਿਤ ਹੋਟਲ ਮਾਲਕ ਹੈਪੀ ਬਿੰਦਰਾ ਅਤੇ ਰਿਸ਼ੂ ਸਚਦੇਵਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।