ਫ਼ਿਰੋਜ਼ਪੁਰ:ਸਮੇਂ-ਸਮੇਂ ‘ਤੇ ਪੰਜਾਬ (Punjab) ਦੀ ਸੱਤਾ ‘ਤੇ ਕਾਬਜ਼ ਹੋਣ ਵਾਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਗੰਭੀਰ ਅਤੇ ਪੰਜਾਬ ਨੂੰ ਬਰਬਾਦੀ ਵੱਲ ਲੈਕੇ ਜਾਣ ਵਾਲੇ ਮੁੱਦਿਆ ‘ਤੇ ਸਿਵਾਏ ਸਿਆਸਤ ਤੋਂ ਹੋਰ ਕੁਝ ਨਹੀਂ ਕੀਤਾ। ਹਾਲਾਂਕਿ ਸਾਰੀਆਂ ਸਿਆਸੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇਨ੍ਹਾਂ ਮੁੱਦਿਆ ਨੂੰ ਕੁਝ ਹਫ਼ਤਿਆਂ ਜਾਂ ਫਿਰ 24 ਘੰਟਿਆਂ ਅੰਦਰ ਖ਼ਤਮ ਕਰਨ ਦਾ ਵਾਅਦੇ ਕੀਤੇ ਜਾਦੇ ਹਨ, ਪਰ ਜਿਵੇਂ ਹੀ ਵੋਟਾਂ ਲੈਣ ਤੋਂ ਬਾਅਦ ਸੱਤਾ ਵਿੱਚ ਆਉਦੇ ਹੀ ਉਹ ਮੁੱਦੇ ਉਵੇਂ ਦੇ ਉਵੇਂ ਹੀ ਰਹਿੰਦੇ ਹਨ।
ਅਜਿਹਾ ਹੀ ਇੱਕ ਨਸ਼ੇ ਦਾ ਮੁੱਦਾ (The issue of drugs) ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਵੱਲੋਂ 24 ਘੰਟਿਆਂ ਅੰਦਰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਅਫਸੋਸ ਹਰ ਵਾਰ ਦੀ ਤਰ੍ਹਾਂ ਇਹ ਵੀ ਬਸ ਇੱਕ ਸਿਆਸੀ ਬਿਆਨਬਾਜ਼ੀ ਹੀ ਬਣ ਕੇ ਰਹਿ ਗਿਆ। ਜਿਸ ਦੀ ਅਗਵਾਈ ਫ਼ਿਰੋਜ਼ਪੁਰ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਦੇ ਰਹੀਆਂ ਹਨ।
ਜ਼ਿਲ੍ਹੇ ਦੇ ਪਿੰਡ ਅੱਕੂਵਾਲਾ ਵਿੱਚ ਨਸ਼ੇ ਦੀ ਓਵਰਡੋਜ਼ (Drug overdose) ਨਾਲ 28 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਟੈਣੀ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਖੇਤਾਂ ਵਾਲੀ ਮੋਟਰ ਤੋਂ ਪਾਣੀ ਵਿੱਚੋਂ ਡੁੱਬੀ ਹੋਈ ਬਰਾਮਦ ਹੋਈ ਹੈ। ਮੌਕੇ ‘ਤੇ ਪਹੁੰਚੇ ਲੋਕਾਂ ਨੇ ਮ੍ਰਿਤਕ ਦੇ ਹੱਥ ਵਿੱਚੋਂ ਟੀਕਾ ਫੜਿਆ ਹੈ। ਦਰਅਸਲ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ਤੋਂ ਬਾਅਦ ਇਹ ਵੀ ਪੰਜਾਬ ਵਿੱਚ ਕੋਈ ਪਹਿਲੀ ਮੌਤ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਚੁੱਕੇ ਹਨ।