ਪੁਲਿਸ ਅਧਿਕਾਰੀ ਜਾਣਕਾਰੀ ਦਿੰਦਾ ਹੋਇਆ ਫਿਰੋਜ਼ਪੁਰ: ਅਕਸਰ ਹਨੀ ਟਰੈਪ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਸ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਵਿਅਕਤੀ ਖੁਦਕੁਸ਼ੀ ਦਾ ਰਾਹ ਵੀ ਆਪਣਾ ਲੈਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਿਰੋਜ਼ਪੁਰ ਛਾਉਣੀ ਤੋਂ ਸਾਹਮਣੇ ਆਇਆ ਸੀ, ਜਿੱਥੇ ਇੱਕ ਵਿਅਕਤੀ ਵਲੋਂ ਮਹਿਲਾ 'ਤੇ ਬਲੈਕਮੇਲ ਕਰਨ ਦੇ ਦੋਸ਼ ਲਗਾ ਕੇ ਖੁਦ ਨੂੰ ਅੱਗ ਲਗਾ ਲਈ ਸੀ, ਜਿਸ 'ਚ ਉਕਤ ਵਿਅਕਤੀ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਗਿਆ ਸੀ ਤੇ ਹਸਪਤਾਲ 'ਚ ਜੇਰੇ ਇਲਾਜ ਸੀ। ਜਿਸ ਦੀ ਕਿ ਹੁਣ ਮੌਤ ਹੋ ਗਈ ਦੱਸੀ ਜਾ ਰਹੀ ਹੈ। (Suicide Case) (Suicide Case in india)
ਮਹਿਲਾ ਖਿਲਾਫ਼ ਮਾਮਲਾ ਦਰਜ:ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਡੀ ਰਣਧੀਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਓਮ ਪ੍ਰਕਾਸ਼ ਪਠਾਣ ਨਾਮ ਦੇ ਵਿਅਕਤੀ ਵੱਲੋਂ ਜੋ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਦੀ ਮੌਤ ਹੋ ਚੁੱਕੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ 'ਤੇ ਉਸ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ 'ਚ ਜੋ ਵੀ ਸਾਹਮਣੇ ਹੋਵੇਗਾ ਉਹ ਜਲਦ ਸਾਹਮਣੇ ਲਿਆਂਦਾ ਜਾਵੇਗਾ।
ਭਰਾ ਨੇ ਦੱਸਿਆ ਸੀ ਸਾਰਾ ਮਾਮਲਾ:ਇਸ ਮੌਕੇ ਓਮ ਪ੍ਰਕਾਸ਼ ਪਠਾਣ ਦੇ ਭਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਇਕ ਔਰਤ ਉਸ ਦੇ ਭਰਾ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ ਤੇ ਉਸ ਦੀ ਮਾਨਸਿਕ ਹਾਲਤ ਇਸ ਕਦਰ ਖ਼ਰਾਬ ਸੀ ਕਿ ਉਹ ਪਹਿਲਾਂ ਵੀ ਖੁਦਕੁਸ਼ੀ ਕਰਨ ਲਈ ਨਹਿਰ 'ਤੇ ਜਾ ਚੁੱਕਾ ਸੀ ਤੇ ਉਸ ਔਰਤ ਵੱਲੋਂ ਇਸ ਕੋਲੋਂ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ। ਜਿਸ ਨੂੰ ਮੇਰੇ ਭਰਾ ਵੱਲੋਂ ਪੂਰਾ ਨਹੀਂ ਕੀਤਾ ਜਾ ਸਕਦਾ ਸੀ ਤੇ ਮੇਰੇ ਭਰਾ ਵੱਲੋਂ ਉਸ ਮਹਿਲਾ ਦੀ ਦੁਕਾਨ ਸਾਹਮਣੇ ਆਪਣੇ ਉਪਰ ਕੋਈ ਅੱਗ ਲਗਾਉਣ ਵਾਲਾ ਪਦਾਰਥ ਪਾ ਕੇ ਖੁਦ ਨੂੰ ਅੱਗ ਲਗਾ ਲਈ। ਇਸ ਨੂੰ ਲੈਕੇ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਮਹਿਲਾ ਨਾਲ ਸੀ ਵਿਅਕਤੀ ਦੇ ਸਬੰਧ:ਦੱਸਿਆ ਜਾ ਰਿਹਾ ਕਿ ਅੱਗ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਉਕਤ ਔਰਤ ਨਾਲ ਲੰਬੇ ਸਮੇਂ ਤੋਂ ਸੰਬੰਧ ਸਨ ਤੇ ਉਹ ਔਰਤ ਉਸ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਤੇ ਵਿਅਕਤੀ ਪੈਸੇ ਨਾ ਦੇਣ ਦੀ ਹਾਲਤ ਵਿੱਚ ਇਸ ਕਦਰ ਪ੍ਰੇਸ਼ਾਨ ਹੋ ਗਿਆ ਕਿ ਉਸ ਵੱਲੋਂ ਮਹਿਲਾ ਦੀ ਦੁਕਾਨ ਵਿੱਚ ਜਾ ਕੇ ਹੀ ਖੁਦ 'ਤੇ ਤੇਲ ਪਾ ਕੇ ਅੱਗ ਲਗਾ ਲਈ ਗਈ, ਜਿਸ ਨਾਲ ਕਿ ਉਹ ਬੁਰੀ ਤਰ੍ਹਾਂ ਝੁਲਸ ਗਿਆ ਤੇ ਆਸ ਪਾਸ ਦੇ ਲੋਕਾਂ ਨੇ ਅੱਗ ਬੁਝਾ ਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਸੀ, ਜਿਥੇ ਉਸ ਦੀ ਮੌਤ ਹੋ ਗਈ।