ਫਿਰੋਜ਼ਪੁਰ: ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਜ਼ੀਰਾ ਦੇ ਨਾਲ ਲੱਗਦੇ ਪਿੰਡ ਰਟੋਲ ਬੇਟ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮੌਕੇ ਉੱਤੇ ਪਿੰਡ ਰਟੋਲ ਬੇਟ ਦੇ ਸਰਪੰਚ ਅਮਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇੱਕ ਨੌਜਵਾਨ ਲੜਕੀ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ਜਿਸ ਦੀ ਜਾਣਕਾਰੀ ਪਿੰਡ ਵਾਸੀਆਂ ਵੱਲੋਂ ਮੈਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਲੜਕੀ ਦੀ ਉਮਰ ਲਗਭਗ 25 ਸਾਲ ਦੇ ਕਰੀਬ ਹੈ।
ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਰਾਹਗੀਰਾਂ ਵਲੋਂ ਸਵੇਰੇ ਉਥੋਂ ਲੰਘਦੇ ਹੋਏ ਮੈਨੂੰ ਦਿੱਤੀ ਅਤੇ ਮੈਂ ਮੌਕੇ 'ਤੇ ਪਹੁੰਚ ਕੇ ਇਸ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਮੌਕੇ ਉੱਤੇ ਐਸਐਚਓ ਗੁਰਪ੍ਰੀਤ ਸਿੰਘ ਵੱਲੋਂ ਪਹੁੰਚ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੜਕ ਕੰਢੇ ਮਿਲੀ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼
ਮੌਕੇ 'ਤੇ ਪਹੁੰਚੇ ਐਸਐਚਓ ਗੁਰਪ੍ਰੀਤ ਸਿੰਘ ਥਾਣਾ ਸਦਰ ਨੇ ਦੱਸਿਆ ਕਿ ਪਿੰਡ ਰਟੋਲ ਬੇਟ ਵਿੱਚ ਇਸ ਲੜਕੀ ਦੀ ਲਾਸ਼ ਖੇਤਾਂ ਦੇ ਨਜ਼ਦੀਕ ਪਈ ਮਿਲੀ ਹੈ। ਅਜੇ ਇਸ ਲੜਕੀ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਲੜਕੀ ਦੇ ਬਾਂਹ 'ਤੇ ਟੈਟੂ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੜਕੀ (Dead body of unidentified girl) ਦੀ ਸੱਜੀ ਬਾਂਹ 'ਤੇ (ਮੌਮ ਡੈਡ) ਲਿਖਿਆ ਟੈਟੂ ਬਣਿਆ ਹੈ ਤੇ ਖੱਬੀ ਬਾਂਹ 'ਤੇ (ਸੱਤਾ ਤੇ ਕਾਜਲ) ਨਾਮ ਜੋ ਅੰਗਰੇਜ਼ੀ ਵਿਚ ਲਿਖੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਪੜਤਾਲ ਕਰਨ 'ਤੇ ਇਸ ਦੇ ਹੱਥ ਉਪਰ ਇਕ ਮੋਬਾਇਲ ਨੰਬਰ ਵੀ ਲਿਖਿਆ ਮਿਲਿਆ ਹੈ ਜਿਸ ਤੋਂ ਉਸ ਵਿਅਕਤੀ ਨੂੰ ਫੋਨ ਕਰਕੇ ਬੁਲਾਇਆ ਗਿਆ ਹੈ, ਤਾਂ ਜੋ ਅੱਗੇ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਜਲਦੀ ਹੀ ਇਸ ਹੱਤਿਆ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ ਅਤੇ ਜੋ ਵੀ ਤੱਥ ਇਸ ਵਿੱਚ ਸਾਹਮਣੇ ਆਉਣਗੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਕਿਹਾ ਗੋਲੀ ਦਾ ਜਵਾਬ ਗੋਲੀ ਹੋਵੇ