ਫਿਰੋਜ਼ਪੁਰ: ਗੁਰਦਾਸਪੁਰ ਦੇ ਡੀਸੀ ਅਤੇ ਜ਼ੀਰਾ ਦੇ ਐਸਡੀਐਮ ਨਾਲ ਗ਼ਲਤ ਸ਼ਬਦਾਵਲੀ ਦੇ ਪ੍ਰਯੋਗ ਅਤੇ ਮਾੜੇ ਵਰਤਾਅ ਕਾਰਨ ਪੀਸੀਐਸ ਯੂਨੀਅਨ ਵੱਲੋਂ ਸਰਕਾਰੀ ਦਫ਼ਤਰਾਂ ਅਤੇ ਫ਼ੀਲਡ 'ਚ ਆ ਰਹੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਤਿੰਨ ਦਿਨ ਦੀ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ। ਬੁੱਧਵਾਰ ਨੂੰ ਦੂਸਰੇ ਦਿਨ ਵੀ ਸਾਰੇ ਦਫ਼ਤਰਾਂ ਦੇ ਕਰਮਚਾਰੀ ਡਿਊਟੀ ਤੇ ਤਾਂ ਆਏ ਹਨ ਪਰ ਕੰਮ ਕਰਨ ਦੀ ਥਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਬੈਂਸ 'ਤੇ ਸਿਰਫ਼ ਪਰਚਾ ਦਰਜ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਉਸਨੂੰ ਗਿਰਫ਼ਤਾਰ ਵੀ ਕੀਤਾ ਜਾਣਾ ਚਾਹੀਦਾ ਹੈ।
ਹੜਤਾਲ ਕਰਨ ਵਾਲੇ ਅਧਿਕਾਰੀਆਂ ਦੀ ਮੰਗ ਹੈ ਕਿ ਐਸਡੀਐਮ ਜ਼ੀਰਾ 'ਤੇ ਵੀ ਹਮਲਾ ਕਰਨ ਵਾਲੇ ਅਤੇ ਗ਼ਲਤ ਸ਼ਬਦਾਵਲੀ ਬੋਲਣ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਗੱਲਬਾਤ ਦੌਰਾਨ ਹੜਤਾਲ ਨਾਲ ਦਫ਼ਤਰਾਂ 'ਚ ਆਪਣੇ ਕੰਮ ਕਰਵਾਉਣ ਲਈ ਆਏ ਆਮ ਲੋਕਾਂ ਨੂੰ ਆ ਰਹਿਆ ਮੁਸ਼ਕਲਾਂ ਬਾਰੇ ਗੱਲਬਾਤ ਤੇ ਉਹਨਾਂ ਕਿਹਾ ਕਿ ਅਸੀਂ ਹੜਤਾਲ ਦੇ ਖ਼ਤਮ ਹੁੰਦੇ ਹੀ ਪਿਛਲੇ ਕੰਮ ਪਹਿਲ ਦੇ ਅਧਾਰ ਤੇ ਕਰਾਂਗੇ।