ਫਿਰੋਜ਼ਪੁਰ:ਬੀਤ੍ਹੇ ਕੱਲ ਦਿਨ-ਦਿਹਾੜੇ ਖੁਰਾਨਾ ਮਨੀ-ਟ੍ਰਾਂਸਫ਼ਰ ਦਫ਼ਤਰ ’ਤੇ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਦੇ ਮਾਲਕ ਖੂਬੀ ਖੁਰਾਨਾ ਨੇ ਦੱਸਿਆ ਕਿ ਤਕਰੀਬਨ ਦੁਪਹਿਰ ਸਾਢੇ ਬਾਰਾਂ ਵਜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਚੋਂ ਇੱਕ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਜੀਰਾ ਵੱਲ ਫ਼ਰਾਰ ਹੋ ਗਏ।
ਗੌਰਤਲੱਬ ਹੈ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਭਰਾਵਾਂ ਤੇ ਅਜਿਹਾ ਹਮਲਾ ਹੋਇਆ ਸੀ, ਵਾਰਦਾਤ ਦਾ ਇਹ ਦੂਸਰਾ ਮੌਕਾ ਹੈ।