ਫਿਰੋਜ਼ਪੁਰ:ਇੱਕ ਪਾਸੇ ਜਿਥੇ ਸੂਬੇ 'ਚ ਸਰਕਾਰ ਅਤੇ ਪੁਲਿਸ ਵਲੋਂ ਕਾਨੂੰਨ ਵਿਵਸਥਾ ਸਹੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਤਾਂ ਦੂਜੇ ਪਾਸੇ ਨਿੱਤ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਉਨ੍ਹਾਂ ਦਾਅਵਿਆਂ 'ਤੇ ਪਾਣੀ ਫੇਰ ਰਹੀਆਂ ਹਨ। ਰੋਜ਼ਾਨਾ ਕਿਤੇ ਨਾ ਕਿਤੇ ਖ਼ਬਰ ਸਾਹਮਣੇ ਆਉਂਦੀ ਹੈ ਕਿ ਕੋਈ ਸਾਧਨ ਚੋਰੀ ਕਰ ਲਿਆ ਜਾਂ ਕਿਸੇ ਵਿਅਕਤੀ ਨੂੰ ਲੁੱਟਦਿਆਂ ਸੱਟਾਂ ਮਾਰ ਦਿੱਤੀਆਂ ਪਰ ਇੰਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਕਿਤੇ ਨਾ ਕਿਤੇ ਪੁਲਿ ਪ੍ਰਸ਼ਾਸਨ ਨਾਕਾਮ ਹੁੰਦਾ ਦਿਖਾਈ ਦੇ ਰਿਹਾ ਹੈ।
ਦਿਨ ਦਿਹਾੜੇ ਕੀਤੀ ਗਈ ਲੁੱਟ ਦੀ ਵਾਰਦਾਤ:ਮਾਮਲਾ ਫਿਰੋਜ਼ਪੁਰ ਦੇ ਸਰਕਲ ਰੋਡ ਦਾ ਹੈ, ਜਿਥੇ ਦਿਨ ਦਿਹਾੜੇ ਇੱਕ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਨੂੰ ਮੋਟਰਸਾਈਕਲ 'ਤੇ ਆਏ ਦੋ ਨਕਾਬਪੋਸ਼ ਬਦਮਾਸ਼ਾਂ ਵਲੋਂ ਲੁੱਟ ਲਿਆ ਗਿਆ। ਬਦਮਾਸ਼ਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਉਸ ਸਮੇਂ ਦਿੱਤਾ ਗਿਆ, ਜਦੋਂ ਪੀੜਤ ਆਪਣੀ ਦੁਕਾਨ ਤੋਂ ਦੁਪਹਿਰ ਸਮੇਂ ਰੋਟੀ ਖਾਣ ਲਈ ਸਕੂਟੀ ਤੋਂ ਘਰ ਜਾ ਰਿਹਾ ਸੀ ਤਾਂ ਪਿਛੋਂ ਮੋਟਰਸਾਈਕਲ 'ਤੇ ਆਏ ਬਦਮਾਸ਼ਾਂ ਉਸ ਦੀ ਜੇਬ੍ਹ ਨੂੰ ਨੋਕੀਲੀ ਚੀਜ ਨਾਲ ਕੱਟ ਕੇ ਪਰਸ ਖੋਹ ਕੇ ਲੈ ਗਏ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।