ਫ਼ਿਰੋਜ਼ਪੁਰ: ਇੱਕ ਪਾਸੇ ਜਿੱਥੇ ਕੇਂਦਰ ਸਰਕਾਰ (Central Government) ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ (Farmers) ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠ ਕੇ ਕੇਂਦਰ ਸਰਕਾਰ (Central Government) ਨਾਲ ਲੜਨਾ ਪੈ ਰਿਹਾ ਹੈ ਹੁਣ ਉੱਥੇ ਹੀ ਪੰਜਾਬ ਦੇ ਕਿਸਾਨਾਂ (Farmers) ਨੂੰ ਡੀ.ਏ.ਪੀ. ਖਾਦ ਦੇ ਲਈ ਪੰਜਾਬ ਸਰਕਾਰ (Government of Punjab) ਨਾਲ ਲੜਨ ਲਈ ਮਜ਼ਬੂਰ ਹੋ ਚੁੱਕੇ ਹਨ। ਪੰਜਾਬ ਵਿੱਚ ਕਣਕ ਦੀ ਬਿਜਾਈ ਦਾ ਸੀਜ਼ਨ ਹੋਣ ਦੇ ਬਾਵਜ਼ੂਦ ਵੀ ਕਿਸਾਨਾਂ (Farmers) ਨੂੰ ਡੀ.ਏ.ਪੀ. ਖਾਦ ਨਹੀਂ ਮਿਲ ਰਹੀ। ਜਿਸ ਕਰਕੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨਾਂ (Farmers) ਵੱਲੋਂ ਇਕੱਠੇ ਹੋ ਕੇ ਡੀ.ਏ.ਪੀ ਖਾਦ ਦੀ ਘਾਟ ਅਤੇ ਹੋ ਰਹੀ ਬਲੈਕ ਨੂੰ ਲੈ ਕੇ ਡਿਪਟੀ ਕਮਿਸ਼ਨਰ (Deputy Commissioner) ਅਤੇ ਐੱਸ.ਡੀ.ਐੱਮ (SDM) ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।
ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ (Farmers) ਵੱਲੋਂ ਝੋਨੇ ਦੀ ਵਾਢੀ ਉਪਰੰਤ ਅਗਲੀ ਫ਼ਸਲ ਬੀਜਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਡੀ.ਏ.ਪੀ. ਖਾਦ ਨਾ ਹੋਣ ਕਰਕੇ ਕਿਸਾਨਾਂ (Farmers) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ (Farmers) ਨੇ ਕਿਹਾ ਕਿ ਕਣਕ ਦੀ ਬੀਜਾਈ ਵਿੱਚ ਇਸ ਤਰ੍ਹਾਂ ਡੀ.ਏ.ਪੀ. ਖਾਦ ਦਾ ਮਾਰਕੀਟ ਵਿੱਚ ਅਲੋਪ ਹੋ ਜਾਣਾ ਪੰਜਾਬ ਅਤੇ ਕੇਂਦਰ ਸਰਕਾਰ (Punjab and Central Government) ਲਈ ਬੜੀ ਸ਼ਰਮ ਵਾਲੀ ਗੱਲ ਹੈ।