ਫਿਰੋਜ਼ਪੁਰ:ਵਿਸ਼ਵ ਸਾਇਕਲ ਦਿਵਸ ਮੌਕੇ ਸੀਨੀਅਰ ਸਿਟੀਜ਼ਨ ਤੇ ਨੌਜਵਾਨਾਂ ਵੱਲੋਂ ਸ਼ਹਿਰ ਦੇ ਵਿੱਚ ਸਾਇਕਲ ਜਾਗਰੂਕ ਰੈਲੀ ਕੱਢੀ ਗਈ। ਅੱਜ ਮਿਤੀ ਤਿੰਨ ਜੂਨ 2021 ਨੂੰ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਤੇ ਲੋਕਾਂ ਵਿੱਚ ਸਾਈਕਲ ਦੀ ਵਰਤੋਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਰਨੈਲ ਸਿੰਘ ਭੁੱਲਰ ਅਤੇ ਅਮਰਜੀਤ ਸਿੰਘ ਸਨ੍ਹੇਰਵੀਂ ਦੇ ਉੱਦਮਾਂ ਸਦਕਾ ਜ਼ੀਰਾ ਵਿਖੇ ਇਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਬਜ਼ੁਰਗਾਂ ਤੇ ਨੌਜਵਾਨਾਂ ਨੇ ਕੱਢੀ ਸਾਇਕਲ ਜਾਗਰੂਕ ਰੈਲੀ ਇਸ ਰੈਲੀ ਨੂੰ ਸਰਦਾਰ ਚਮਕੌਰ ਸਿੰਘ ਸਰਾਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਵੱਲੋਂ ਘੰਟਾ ਘਰ ਚੌਂਕ ਜ਼ੀਰਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਚਮਕੌਰ ਸਿੰਘ ਸਰਾਂ ਜਰਨੈਲ ਸਿੰਘ ਭੁੱਲਰ ਅਤੇ ਡਾ. ਗੁਰਚਰਨ ਸਿੰਘ ਨੂਰਪੁਰ ਵੱਲੋਂ ਸਾਇਕਲ ਚਲਾਉਣ ਦੇ ਮਹੱਤਵ ਬਾਰੇ ਦੱਸਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਸਾਇਕਲ ਚਲਾਉਣ ਨਾਲ ਨਾ ਸਿਰਫ ਸਾਡੀ ਸਿਹਤ(health) ਹੀ ਠੀਕ ਰਹਿੰਦੀ ਹੈ ਬਲਕਿ ਇਸ ਨਾਲ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਆਰਥਿਕ ਲਾਭ ਵੀ ਹੁੰਦਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਸਾਈਕਲ ਦੀ ਵਰਤੋਂ ਕਰਨ ਦੀ ਬੇਨਤੀ ਵੀ ਕੀਤੀ । ਇਸ ਸਾਇਕਲ ਜਾਗਰੂਕ ਰੈਲੀ ਦੇ ਵਿੱਚ ਨੌਜਵਾਨਾਂ ਦੇ ਨਾਲ ਨਾਲ ਸ਼ਹਿਰ ਦੇ ਵੱਡੀ ਉਮਰ ਦੇ ਲੋਕ ਵੀ ਸ਼ਾਮਿਲ ਹੋਏ ਤੇ ਲੋਕਾਂ ਨੂੰ ਸਾਇਕਲ ਦੀ ਵੱਧ ਤੋ ਵੱਧ ਵਰਤੋਂ ਕਰਨ ਦੀ ਅਪੀਲ ਕਰਦੇ ਵੀ ਨਜ਼ਰ ਆਏ ਤਾਂ ਕਿ ਲਾਇਲਾਜ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਇਹ ਸਾਈਕਲ ਰੈਲੀ ਗਾਦੜੀਵਾਲਾ, ਲਹਿਰਾਂ ਰੋਹੀ, ਸਨ੍ਹੇਰ, ਮਨਸੂਰਦੇਵਾ ਆਦਿ ਪਿੰਡਾਂ ਵਿੱਚੋਂ ਹੁੰਦੀ ਹੋਈ ਸ਼ੇਰਾਂਵਾਲਾ ਚੌਕ ਜ਼ੀਰਾ ਵਿੱਚ ਆ ਕੇ ਸਮਾਪਤ ਹੋਈ।
ਇਹ ਵੀ ਪੜ੍ਹੋ:ਢੰਡਾਲ ਨਹਿਰ ’ਚ ਮੁੜ ਪਿਆ 20 ਫੁੱਟ ਦਾ ਪਾੜ, ਕਈ ਏਕੜ ਫਸਲ ਬਰਬਾਦ