ਫ਼ਿਰੋਜ਼ਪੁਰ: ਨਵਾਂ ਜ਼ੀਰਾ ਰੋਡ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ 'ਚ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਨਵ ਨਿਯੁਕਤ ਵੈਟਰਨਰੀ ਡਾਕਟਰ ਅਮਰਬੀਰ ਸਿੰਘ ਔਲਖ ਨੇ ਗਊਸ਼ਾਲਾ ਵਿੱਚ ਗਾਵਾਂ ਦੀ ਦੇਖ ਭਾਲ ਕੀਤੀ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸੁਭਾਸ਼ ਉੱਪਲ ਦੂਨ ਵੈਲੀ ਕੈਂਬਰਿਜ ਸਕੂਲ ਦੇ ਚੇਅਰਮੈਨ ਦੇ ਪਰਿਵਾਰ ਵੱਲੋਂ ਹਵਨ ਯੱਗ, ਪੁਰੀ ਪਰਿਵਾਰ ਵੱਲੋਂ ਮੇਨ ਗੇਟ ਤੇ ਗਾਵਾਂ ਲਈ ਐਂਬੂਲੈਂਸ ਅਜੀਤਪਾਲ ਬਾਂਸਲ ਵੱਲੋਂ ਸੇਵਾ ਕਰਵਾਈ ਗਈ।
ਨਵ-ਨਿਯੁਕਤ ਵੈਟਰਨਰੀ ਡਾਕਟਰ ਵੱਲੋਂ ਗਊ ਸੇਵਾ - ਵੈਟਰਨਰੀ ਡਾਕਟਰ ਵੱਲੋਂ ਗਊ ਸੇਵਾ
ਨਵਾਂ ਜ਼ੀਰਾ ਰੋਡ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ 'ਚ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਨਵ ਨਿਯੁਕਤ ਵੈਟਰਨਰੀ ਡਾਕਟਰ ਅਮਰਬੀਰ ਸਿੰਘ ਔਲਖ ਨੇ ਗਊਸ਼ਾਲਾ ਵਿੱਚ ਗਾਵਾਂ ਦੀ ਦੇਖ ਭਾਲ ਕੀਤੀ ਅਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸੁਭਾਸ਼ ਉੱਪਲ ਦੂਨ ਵੈਲੀ ਕੈਂਬਰਿਜ ਸਕੂਲ ਦੇ ਚੇਅਰਮੈਨ ਦੇ ਪਰਿਵਾਰ ਵੱਲੋਂ ਹਵਨ ਯੱਗ, ਪੁਰੀ ਪਰਿਵਾਰ ਵੱਲੋਂ ਮੇਨ ਗੇਟ ਤੇ ਗਾਵਾਂ ਲਈ ਐਂਬੂਲੈਂਸ ਅਜੀਤਪਾਲ ਬਾਂਸਲ ਵੱਲੋਂ ਸੇਵਾ ਕਰਵਾਈ ਗਈ।
ਨਵ-ਨਿਯੁਕਤ ਵੈਟਰਨਰੀ ਡਾਕਟਰ ਵੱਲੋਂ ਗਊ ਸੇਵਾ
ਇਸ ਮੌਕੇ ਡਾ. ਅਮਰਬੀਰ ਸਿੰਘ ਔਲਖ ਨੇ ਦੱਸਿਆ ਕਿ ਡੀਸੀ ਫ਼ਿਰੋਜ਼ਪੁਰ ਗੁਰਪਾਲ ਸਿੰਘ ਚਹਿਲ ਦੇ ਆਦੇਸ਼ਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਹਰਲੀਨ ਧਾਲੀਵਾਲ ਦੀ ਅਗਵਾਈ ਵਿੱਚ ਮੇਰੀ ਨਿਯੁਕਤੀ ਜ਼ੀਰਾ ਵਿਚ ਕੀਤੀ ਗਈ ਹੈ।
ਮੇਰੀ ਹਰ ਹਫ਼ਤੇ ਗਊਸ਼ਾਲਾ ਵਿੱਚ ਗਊਆਂ ਦੀ ਦੇਖ ਭਾਲ ਲਈ ਡਿਊਟੀ ਲਗਾਈ ਗਈ ਹੈ। ਅੱਜ ਮੈਂ ਇਨ੍ਹਾਂ ਗਊਆਂ ਦਾ ਚੈੱਕਅੱਪ ਕੀਤਾ ਤੇ ਮੈਡੀਸਨ ਵੀ ਦਿੱਤੀ। ਇਸ ਸ਼ੁਭ ਦਿਹਾੜੇ ਤੇ ਪਹੁੰਚ ਕੇ ਆਪਣੇ ਆਪ ਨੂੰ ਭਾਗਾਂਵਾਲਾ ਸਮਝਦਾ ਹਾਂ ਤੇ ਸਭ ਨੂੰ ਵਧਾਈ ਦਿੰਦਾ ਹਾਂ।