ਫਿਰੋਜ਼ਪੁਰ: ਕਿਸਾਨ ਮਜਦੂਰ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜ਼ੀਰਾ ਦੇ ਲਹਿਰਾ ਰੋਹੀ ਹਾਈਵੇ 'ਤੇ ਧਰਨਾ ਦਿੱਤਾ ਗਿਆ, ਜਿਸ 'ਚ ਉਨ੍ਹਾਂ ਨੇ ਕਿਸਾਨ ਮਜਦੂਰ ਕ੍ਰਾਂਤੀਕਾਰੀ ਯੂਨੀਅਨ ਦੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀ ਯੋਗੀ ਸਰਕਾਰ ਅੱਗੇ ਅਪੀਲ ਕੀਤੀ।
ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜਾ: ਕਿਸਾਨ ਜਥੇਬੰਦੀਆਂ - rally against up govt
ਹਾਥਰਸ ਕਾਂਡ ਨੂੰ ਲੈ ਕੇ ਕਿਸਾਨ ਮਜਦੂਰ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਇਨਸਾਫ਼ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਾ ਕੋਈ ਕਦਮ ਚੁੱਕਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ।
ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜਾ: ਕਿਸਾਨ ਜਥੇਬੰਦੀਆਂ
ਸੂਬਾ ਸਕੱਤਰ ਪਰਮਜੀਤ ਸਿੰਘ ਦਾ ਕਹਿਣਾ ਸੀ ਕਿ ਇਹ ਮਹਿਜ ਕੁੜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ਪੁਲਿਸ ਕਿਸੇ ਨੂੰ ਵੀ ਕੁੜੀ ਦੇ ਪਰਿਵਾਰ ਨਾਲ ਮਿਲਣ ਨਹੀਂ ਦੇ ਰਹੀ ਹੈ ਤੇ ਮਹਿਲਾ ਪੱਤਰਕਾਰ ਨਾਲ ਪ੍ਰਸ਼ਾਸਨ ਵੱਲੋਂ ਹੋਈ ਬਦਸਲੂਕੀ ਦੀ ਉਨ੍ਹਾਂ ਨੇ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ। ਸੂਬਾ ਸਕੱਤਰ ਦਾ ਕਹਿਣਾ ਸੀ ਕਿ ਹਰ ਵਰਗ ਜਾਗ ਗਿਆ ਹੈ ਤੇ ਇਹ ਸੰਘਰਸ਼ ਸਮੇਂ ਦੇ ਨਾਲ ਹੋਰ ਤਿੱਖਾ ਹੋਵੇਗਾ।