ਪੰਜਾਬ

punjab

ETV Bharat / state

ਕਰਨਾਲ ਤੋਂ ਫਿਰੋਜ਼ਪੁਰ ਦੇ ਫੜ੍ਹੇ ਦਹਿਸ਼ਗਰਦ ਬਾਰੇ ਵੇਖੋ ਕੀ ਬੋਲੀ ਪਤਨੀ ਤੇ ਪਿੰਡ ਵਾਸੀ ?

ਕਰਨਾਲ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤੇ ਗਏ ਸ਼ੱਕੀ ਦਹਿਸ਼ਤਗਰਦਾਂ ਵਿੱਚੋਂ ਤਿੰਨ ਫਿਰੋਜ਼ਪੁਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਇੰਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਬਾਰੇ ਉਨ੍ਹਾਂ ਦੇ ਪਰਿਵਾਰਕਿ ਮੈਂਬਰ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ।

ਕਰਨਾਲ ਤੋਂ ਗ੍ਰਿਫਤਾਰ ਸ਼ੱਕੀ ਦਹਿਸ਼ਤਗਰਦ ਦੇ ਪਰਿਵਾਰ ਨਾਲ ਗੱਲਬਾਤ
ਕਰਨਾਲ ਤੋਂ ਗ੍ਰਿਫਤਾਰ ਸ਼ੱਕੀ ਦਹਿਸ਼ਤਗਰਦ ਦੇ ਪਰਿਵਾਰ ਨਾਲ ਗੱਲਬਾਤ

By

Published : May 5, 2022, 5:54 PM IST

ਫਿਰੋਜ਼ਪੁਰ:ਹਰਿਆਣਾ ਦੇ ਕਰਨਾਲ ਵਿੱਚ ਜੋ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਇਨੋਵਾ ਗੱਡੀ ’ਤੇ ਜਾ ਰਹੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਤਿੰਨ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਦੱਸੇ ਹਨ ਜੋ ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਦੇ ਕਸਬਾ ਮੱਖੂ ਦੇ ਪਿੰਡ ਦੇ ਨਿਵਾਸੀ ਹਨ।

ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਗ੍ਰਿਫ਼ਤਾਰ ਮੁਲਜ਼ਮ ਅਮਨਦੀਪ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜੋ ਸ਼ਖ਼ਸ ਅਮਨਦੀਪ ਗ੍ਰਿਫਤਾਰ ਕੀਤਾ ਗਿਆ ਹੈ ਉਸਦੇ ਨਾਲ ਉਸਦਾ ਭਰਾ ਵੀ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅਮਨਦੀਪ ਦਾ ਵਿਆਹਿਆ ਹੋਇਆ ਹੈ।

ਕਰਨਾਲ ਤੋਂ ਗ੍ਰਿਫਤਾਰ ਸ਼ੱਕੀ ਦਹਿਸ਼ਤਗਰਦ ਦੇ ਪਰਿਵਾਰ ਨਾਲ ਗੱਲਬਾਤ

ਮੁਲਜ਼ਮ ਅਮਨਦੀਪ ਦੀ ਪਤਨੀ ਨੇ ਦੱਸਿਆ ਕਿ ਉਸਦਾ ਚਾਰ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਸ ਨਾਲ ਜੋ ਗੁਰਪ੍ਰੀਤ ਗ੍ਰਿਫਤਾਰ ਕੀਤਾ ਗਿਆ ਹੈ ਉਹ ਉਸਦਾ ਭਰਾ ਹੈ ਜਿਸਨੂੰ ਉਸਦੇ ਪਰਿਵਾਰ ਨੇ ਬੇਦਖਲ ਕੀਤਾ ਹੋਇਆ ਹੈ। ਮੁਲਜ਼ਮ ਦੀ ਪਤਨੀ ਨੇ ਦੱਸਿਆ ਗੁਰਪ੍ਰੀਤ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ। ਇਸਦੇ ਨਾਲ ਹੀ ਅਮਨਦੀਪ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਵੱਲੋਂ ਕਦੇ ਨਹੀਂ ਇਹ ਦੱਸਿਆ ਗਿਆ ਹੈ ਕਿ ਉਹ ਕੁਝ ਇਸ ਤਰ੍ਹਾਂ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਕਾਫੀ ਸਮਾਂ ਪਹਿਲਾਂ ਤੋਂ ਹੀ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ।

ਓਧਰ ਦੋਵਾਂ ਮੁਲਜ਼ਮਾਂ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਅਮਨਦੀਪ ਅਤੇ ਗੁਰਪ੍ਰੀਤ ਦੋਵਾਂ ਭਰਾ ਹਨ। ਉਨ੍ਹਾਂ ਦੱਸਿਆ ਕਿ ਜੋ ਅਮਨਦੀਪ ਹੈ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਅਜਿਹਾ ਪਤਾ ਨਹੀਂ ਲੱਗਿਆ ਕਿ ਉਹ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਅਮਨਦੀਪ ਦੇ ਭਰਾ ਗੁਰਪ੍ਰੀਤ ਬਾਰੇ ਦੱਸਿਆ ਕਿ ਗੁਰਪ੍ਰੀਤ ਉੱਪਰ ਪਹਿਲਾਂ ਵੀ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਹੋਏ ਹਨ ਅਤੇ ਜਿਸਨੂੰ ਉਸਦੇ ਮਾਪਿਆਂ ਵੱਲੋਂ ਵੱਖ ਕੀਤਾ ਹੋਇਆ ਸੀ।

ਪਿੰਡ ਵਾਸੀ ਇਸ ਘਟਨਾ ਨੂੰ ਜਾਣ ਕੇ ਖੁਦ ਹੈਰਾਨ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਨੂੰ ਨਹੀਂ ਹੋ ਰਿਹਾ ਹੈ ਕਿ ਅਮਨਦੀਪ ਅਤੇ ਗੁਰਪ੍ਰੀਤ ਇਸ ਵਾਰਦਾਤ ਵਿੱਚ ਸ਼ਾਮਿਲ ਹਨ।

ਇਹ ਵੀ ਪੜ੍ਹੋ:ਬੱਬਰ ਖਾਲਸਾ ਦੇ 4 ਸ਼ੱਕੀ ਅੱਤਵਾਦੀ ਭੇਜੇ 10 ਦਿਨਾਂ ਰਿਮਾਂਡ 'ਤੇ, ਅੱਤਵਾਦੀਆਂ ਤੋਂ ਭਾਰੀ ਮਾਤਰਾ ਵਿੱਚ RDX ਬਰਾਮਦ

For All Latest Updates

TAGGED:

ABOUT THE AUTHOR

...view details