ਫਿਰੋਜ਼ਪੁਰ:ਸੂਬੇ ’ਚ ਨਗਰ ਨਿਗਮ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਮਾਹੌਲ ਗਰਮਾ ਰਿਹਾ ਹੈ, ਜੇਕਰ ਗੱਲ ਗੁਰੂ ਹਰਸਹਾਏ ਦੀ ਕੀਤੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸੱਤਾਧਿਰ ਪਾਰਟੀ ਕਾਂਗਰਸ ਦੇ ਵਰਕਰਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਮੀਦਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਉਮੀਦਵਾਰ ਸਾਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦੇ ਰਹੇ ਤੇ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਪੁਲਿਸ ਵੀ ਉਹਨਾਂ ਦੇ ਨਾਲ ਹੀ ਮਿਲੀ ਹੋਈ ਹੈ।
ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਲੈ ਕੇ ਫਰਾਰ ਹੋਏ ਕਾਂਗਰਸੀ ਵਰਕਰ - ਸ਼੍ਰੋਮਣੀ ਅਕਾਲੀ ਦਲ
ਗੁਰੂ ਹਰਸਹਾਏ ਦੀ ਕੀਤੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸੱਤਾਧਿਰ ਪਾਰਟੀ ਕਾਂਗਰਸ ਦੇ ਵਰਕਰਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਉਮੀਦਵਾਰਾਂ ਦਾ ਕਹਿਣਾ ਹੈ ਕਿ ਕਾਂਗਰਸੀ ਉਮੀਦਵਾਰ ਸਾਨੂੰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦੇ ਰਹੇ ਤੇ ਸ਼ਰੇਅਮ ਗੁੰਡਾਗਰਦੀ ਕਰ ਰਹੇ ਹਨ। ਪੁਲਿਸ ਵੀ ਉਹਨਾਂ ਦੇ ਨਾਲ ਹੀ ਮਿਲੀ ਹੋਈ ਹੈ।
ਕਾਂਗਰਸੀ ਉਮੀਦਵਾਰ ਸਾਡੇ ਨਾਮਜ਼ਦਗੀ ਪੱਤਰ ਲੈ ਕੇ ਹੋਏ ਫਰਾਰ: ਉਮੀਦਵਾਰ
ਉਮੀਦਵਾਰਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਨਾਮਜ਼ਦਗੀ ਭਰਨ ਪਹੁੰਚੇ ਤਾਂ ਸਵੇਰੇ ਤੋਂ ਹੀ ਕਾਂਗਰਸੀ ਵਰਕਰ ਨਗਰ ਕੌਂਸਲ ਦੇ ਬਾਹਰ ਇਕੱਠਾ ਹੋ ਗਏ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਸੀ ਕਿ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਫਾਰਮ ਭਰੇ ਜਾਣਗੇ, ਤੇ ਇਸੇ ਸਹਿਮਤੀ ਅਨੁਸਾਰ ਜਦੋਂ ਦੋਨੋਂ ਮੈਂਬਰ ਆਪਣੀਆਂ ਫਾਈਲਾਂ ਜਮ੍ਹਾਂ ਕਰਨ ਪਹੁੰਚੇ ਤਾਂ ਇਕੱਠੇ ਹੋਏ ਕਾਂਗਰਸੀਆਂ ਵਿੱਚੋਂ ਕੁਝ ਨੌਜਵਾਨਾਂ ਨੇ ਉਨ੍ਹਾਂ ਦੀਆਂ ਫਾਈਲਾਂ ਖੋਹਿਆ ਅਤੇ ਫਰਾਰ ਹੋ ਗਏ। ਪੀੜਤ ਉਮੀਦਵਾਰਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੇ ਕਿਹਾ ਕਿ ਪੁਲਿਸ ਵੀ ਕਾਂਗਰਸੀ ਵਰਕਰ ਬਣ ਕੰਮ ਕਰ ਰਹੀ ਹੈ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।