ਪੰਜਾਬ

punjab

ETV Bharat / state

ਕੌਂਸਲਰਾਂ ਅਤੇ ਸਫ਼ਾਈ ਕਾਮਿਆਂ 'ਚ ਹੋਈ ਤਕਰਾਰ

ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਅਰਜੁਨ ਦੇਵ ਨੇ ਦੱਸਿਆ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਆਦੇਸ਼ਾਂ 'ਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਰਸ਼ਪਾਲ ਸਿੰਘ ਗਿੱਲ ਵੱਲੋਂ ਕੌਸਲਰਾਂ ਨੂੰ ਨਾਲ ਲੈ ਕੇ ਸਫ਼ਾਈ ਕਾਮਿਆਂ ਨਾਲ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ ਗਈ।

ਕੌਂਸਲਰਾਂ ਅਤੇ ਸਫ਼ਾਈ ਕਾਮਿਆਂ 'ਚ ਹੋਈ ਤਕਰਾਰ
ਕੌਂਸਲਰਾਂ ਅਤੇ ਸਫ਼ਾਈ ਕਾਮਿਆਂ 'ਚ ਹੋਈ ਤਕਰਾਰ

By

Published : May 26, 2021, 10:21 PM IST

ਜ਼ੀਰਾ: ਪਿਛਲੇ ਪੰਦਰਾਂ ਦਿਨਾਂ ਤੋਂ ਪੰਜਾਬ ਭਰ 'ਚ ਸਫ਼ਾਈ ਕਾਮਿਆਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਕਾਰਨ ਸ਼ਹਿਰਾਂ ਦੀਆਂ ਗਲੀਆਂ ਤੇ ਨਾਲੀਆਂ ਗੰਦਗੀ ਨਾਲ ਭਰੀਆਂ ਪਈਆਂ ਹਨ। ਜਿਸ ਨੂੰ ਲੈ ਕੇ ਵਿਧਾਇਕ ਜ਼ੀਰਾ ਅਤੇ ਸਫ਼ਾਈ ਕਾਮਿਆਂ ਵਿੱਚ ਜੰਗ ਛਿੜ ਚੁੱਕੀ ਹੈ।

ਕੌਂਸਲਰਾਂ ਅਤੇ ਸਫ਼ਾਈ ਕਾਮਿਆਂ 'ਚ ਹੋਈ ਤਕਰਾਰ

ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਅਰਜੁਨ ਦੇਵ ਨੇ ਦੱਸਿਆ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਆਦੇਸ਼ਾਂ 'ਤੇ ਨਗਰ ਕੌਂਸਲ ਦੇ ਪ੍ਰਧਾਨ ਡਾ. ਰਸ਼ਪਾਲ ਸਿੰਘ ਗਿੱਲ ਵੱਲੋਂ ਕੌਸਲਰਾਂ ਨੂੰ ਨਾਲ ਲੈ ਕੇ ਸਫ਼ਾਈ ਕਾਮਿਆਂ ਨਾਲ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ ਗਈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਸਾਡੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ। ਸਫ਼ਾਈ ਕਾਮਿਆਂ ਦਾ ਕਹਿਣਾ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕੌਂਸਲਰਾਂ ਅਤੇ ਵਿਧਾਇਕ 'ਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮੌਕੇ ਮਹਿਲਾ ਸਫ਼ਾਈ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਸਫ਼ਾਈ ਕਾਮਿਆਂ 'ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਆਦੇਸ਼ਾਂ 'ਤੇ ਕੁੱਟਮਾਰ ਕੀਤੀ ਗਈ ਹੈ। ਜਿਸ ਨੂੰ ਸਾਡੀ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਵਿਧਾਇਕ ਜ਼ੀਰਾ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ:Baba Ramdev controversy: ਬਾਬਾ ਰਾਮਦੇਵ ਖਿਲਾਫ IMA ਨੇ PM ਨੂੰ ਲਿਖੀ ਚਿੱਠੀ ਮੰਗੀ ਕਾਰਵਾਈ

ABOUT THE AUTHOR

...view details