ਫ਼ਿਰੋਜ਼ਪੁਰ: ਜਲਾਲਾਬਾਦ ’ਚ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਾਸੇ ਪੀੜ੍ਹਤ ਔਰਤ ਵੱਲੋਂ ਡਾਕਟਰਾਂ ’ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ, ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੋਸ਼ ਨਕਾਰੇ ਜਾ ਰਹੇ ਹਨ। ਇਸ ਮੌਕੇ ਪੀੜਤ ਔਰਤ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਿਵਲ ਹਸਪਤਾਲ ਵਿਖੇ ਇਲਾਜ ਕਰਵਾ ਰਹੀ ਸੀ ਅਤੇ ਉਸ ਨੂੰ ਇੱਕ ਹਫ਼ਤਾ ਪਹਿਲਾਂ ਡਿਲੀਵਰੀ ਦੀ ਤਰੀਕ ਦਿੱਤੀ ਗਈ ਸੀ, ਪ੍ਰੰਤੂ ਹੁਣ ਉਸ ਦਾ ਕੇਸ ਨਹੀਂ ਕੀਤਾ ਜਾ ਰਿਹਾ।
'ਔਰਤ ਦੀ ਡਿਲੀਵਰੀ ਨਾ ਕਰਕੇ, ਉਲਟਾ ਧਮਕਾਇਆ ਜਾ ਰਿਹੈ'
ਮਜ਼ਦੂਰ ਔਰਤ ਦੀ ਡਲਿਵਰੀ ਨਾ ਕਰਨ ’ਤੇ ਸਿਵਲ ਹਸਪਤਾਲ ਮੂਹਰੇ ਲਾਇਆ ਧਰਨਾ ਆਪਣਾ ਕੇਸ ਨਾ ਹੁੰਦਾ ਵੇਖ ਉਸ ਨੇ ਸੀਪੀਆਈ ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂਆਂ ਕੋਲ ਪਹੁੰਚ ਕੀਤੀ ਅਤੇ ਉਨ੍ਹਾਂ ਨੇ ਸਿਵਲ ਸਰਜਨ ਤੱਕ ਪਹੁੰਚ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਐਸਐਮਓ ਜਲਾਲਾਬਾਦ ਵੱਲੋਂ ਗ਼ਰੀਬ ਔਰਤ ਦੀ ਡਿਲੀਵਰੀ ਦਾ ਕੇਸ ਹੱਲ ਕਰਨ ਦੀ ਬਜਾਏ ਉਲਟਾ ਆਗੂਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਮੇਂ ਜਲਾਲਾਬਾਦ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਧਰਨਾ ਦਿੱਤਾ ਗਿਆ ਹੈ। ਕਮਿਉਨਿਸਟ ਪਾਰਟੀ ਦੇ ਆਗੂਆਂ ਨੇ ਸਿਹਤ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਦਰ-ਦਰ ਦੀਆਂ ਠੋਕਰਾਂ ਖਾ ਰਹੀ ਗ਼ਰੀਬ ਔਰਤ ਦੀ ਤੁਰੰਤ ਡਲਿਵਰੀ ਕਰਵਾ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।