ਫਿਰੋਜ਼ਪੁਰ: ਪਿੰਡ ਲੋਹਗੜ੍ਹ ਕੋਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਨੌਜਵਾਨ ਨੇ ਆਪਣੀ ਕਾਰ ਟਰਾਲੇ ਵਿੱਚ ਮਾਰੀ। ਖੁਦਕਸ਼ੀ ਤੋ ਪਹਿਲਾਂ ਨੌਜਵਾਨ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਉੱਤੇ ਸਾਰੀ ਘਟਨਾ ਦਿਖਾ ਰਿਹਾ ਸੀ। ਟਰਾਲਾ ਮਾਲਕ ਨੇ ਇਸ ਗੱਲ ਦਾ (Ferozepur Accident News) ਖੁਲਾਸਾ ਕੀਤਾ ਹੈ।
ਇਹ ਮਾਮਲਾ ਜ਼ੀਰਾ ਫ਼ਿਰੋਜ਼ਪੁਰ ਰੋਡ ਦਾ ਹੈ। ਸਾਰੀ ਘਟਨਾ ਸਬੰਧੀ ਟਰਾਲਾ ਮਾਲਕ ਨੇ ਜਾਣਕਾਰੀ ਦਿੱਤੀ। ਟਰਾਲਾ ਮਾਲਕ ਨੇ ਦੱਸਿਆ ਕਿ ਉਹ ਮੇਹਰ ਸਿੰਘ ਵਾਲਾ ਦੇ ਢਾਬੇ ਉੱਤੇ ਚਾਹ ਪੀ ਕੇ ਜਦੋਂ ਫਿਰੋਜ਼ਪੁਰ ਨੂੰ ਜਾ ਰਿਹਾ ਸੀ, ਤਾਂ ਇਕ ਨੌਜਵਾਨ ਨੇ ਕਰੇਟਾ ਗੱਡੀ ਨਾਲ ਪਿਛੋ ਦੀ ਆਕੇ ਪਿੰਡ ਲੋਹਗੜ੍ਹ ਉੱਤੇ ਕੁਲਗੜੀ ਵਿਚਕਾਰ ਟੱਕਰ ਮਾਰ ਦਿੱਤੀ। ਇਸ ਨਾਲ ਮੇਰੇ ਡਰਾਈਵਰ ਕੋਲੋਂ ਗੱਡੀ ਡਾਵਾਂ ਡੋਲ ਹੋ ਗਈ ਤੇ ਬਿਜਲੀ ਦੀਆਂ ਤਾਰਾਂ ਨਾਲ ਜਾ ਲੱਗੀ ਜਿਸ ਉੱਤੇ ਕਰੰਟ ਨਾਲ ਡਰਾਈਵਰ ਜ਼ਖ਼ਮੀ ਹੋ ਗਿਆ ਤੇ ਕਰੇਟਾ ਕਾਰ ਦਾ ਨੌਜਵਾਨ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।