ਫਿਰੋਜ਼ਪੁਰ: ਜ਼ੀਰਾ ਇੱਕ ਵਾਰ ਫਿਰ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਵਿਚ ਸ਼ਰਾਬ ਫੈਕਟਰੀ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਜੀਰਾ ਦੇ ਪਿੰਡ ਮਨਸੂਰ ਵਾਲਾ ਦੀ ਸ਼ਰਾਬ ਫੈਕਟਰੀ (Jira Liquor Factory) ਦੇ ਬਾਹਰ ਇਕੱਠੇ ਹੋਏ ਕਿਸਾਨਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ। (Clash between the police and farmers at the Jira Liquor Factory)
ਸਥਿਤੀ ਤਣਾਅ ਪੂਰਨ:ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹਨ। ਦਰਅਸਲ ਸੋਮਵਾਰ ਤੋਂ ਕਿਸਾਨ ਜਥੇਬੰਦੀਆਂ ਹੜਤਾਲ 'ਤੇ ਹਨ। ਪੁਲਿਸ ਨੇ ਧਰਨੇ ਵਾਲੀ ਥਾਂ ’ਤੇ ਬੇਰੀਕੇਡ ਲਗਾਏ ਹੋਏ ਸੀ। ਬੇਰੀਕੇਡ ਨੂੰ ਧਰਨਾਕਾਰੀ ਕਿਸਾਨਾਂ ਨੇ ਤੋੜ ਦਿੱਤਾ। ਜਿਸ ਬਾਅਦ ਪੁਲਿਸ ਨੇ ਕਿਸਾਨਾਂ ਉਤੇ ਲਾਠੀਚਾਰਜ ਕਰ ਦਿੱਤਾ। ਕਿਸਾਨ ਜਥੇਬੰਦੀਆਂ ਅਤੇ ਪੁਲਿਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿੱਥੇ ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਬੇਰੀਕੇਡ ਤੋੜ ਕੇ ਸੁੱਟ ਦਿੱਤੇ ਅਤੇ ਧਰਨੇ ਵਾਲੀ ਥਾਂ ਦਾਖ਼ਲ ਹੋ ਗਏ। ਕਿਸਾਨਾਂ ਨੇ ਬੇਰੀਕੇਡ ਖੇਤਾਂ ਵਿੱਚ ਸੁੱਟ ਦਿੱਤੇ ਹਨ।