ਫਿਰੋਜ਼ਪੁਰ: ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਨਾਕੇਬੰਦੀ ਕਰਕੇ ਚੈਕਿੰਗ ਕਰ ਰਹੀ ਸੀ।ਇਸ ਦੌਰਾਨ ਪੁਲਿਸ ਨੇ ਸਥਾਨਕ ਦਾਣਾ ਮੰਡੀ ਵਿਚ ਇਕ ਛੋਟੀ ਗੱਡੀ ਨੂੰ ਚੈਕਿੰਗ ਲਈ ਰੋਕਿਆ ਜਦੋਂ ਉਸਦੀ ਚੈਕਿੰਗ ਕੀਤੀ ਗਈ ਉਸ ਵਿਚੋਂ ਚਾਈਨਾ ਡੋਰ (China Door) ਦੀਆਂ 22 ਪੇਟੀਆਂ ਬਰਾਮਦ ਕੀਤੀਆ ਸਨ।ਗੱਡੀ ਦੇ ਡਰਾਇਵਰ ਅਭਿਸ਼ੇਕ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਕਈ ਖੁਲਾਸੇ ਕੀਤੇ।
ਗੋਦਾਮ ਵਿਚੋਂ 124 ਪੇਟੀਆਂ ਬਰਾਮਦ
ਅਭਿਸ਼ੇਕ ਦੀ ਨਿਸ਼ਾਨਦੇਹੀ ਉਤੇ ਕੁੰਦਨ ਨਗਰ ਸਥਿਤ ਗੋਦਾਮ ਵਿਚ ਛਾਪੇਮਰੀ (Raid) ਕੀਤੀ ਗਈ ਤਾਂ ਉਥੋ ਚਾਈਨਾ ਦੀ ਡੋਰ ਦਾ ਵੱਡਾ ਜ਼ਖੀਰਾ ਕਾਬੂ ਕੀਤਾ ਹੈ।ਗੋਦਾਮ ਵਿਚੋਂ 124 ਪੇਟੀਆਂ ਬਰਾਮਦ ਕੀਤੀਆ ਗਈਆ ਹਨ।ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਦੇ ਕਹਿਣ ਮੁਤਾਬਿਕ ਮਨੋਜ ਕੁਮਾਰ ਜੋ ਕਿ ਰੇਲਵੇ ਦਾ ਮੁਲਾਜ਼ਮ ਹੈ ਉਹ ਵੀ ਉਸਦੇ ਕੰਮ ਵਿਚ ਹਿੱਸੇਦਾਰ ਹੈ।