ਪੰਜਾਬ

punjab

ETV Bharat / state

ਫਿਰੋਜ਼ਪੁਰ ਦੇ ਹੜ੍ਹ ਪੀੜਤਾਂ ਨੂੰ ਸੀਐਮ ਮਾਨ ਦੀ ਹਦਾਇਤ- "ਝੋਨਾ ਬੀਜੋ", ਅੱਗਿਓਂ ਅੱਕੇ ਕਿਸਾਨਾਂ ਨੇ ਕਿਹਾ- "ਪਾਣੀ ਤਾਂ ਗਲ਼ ਤੱਕ ਖੜ੍ਹਾ, ਪਨੀਰੀ ਅਸੀਂ ਕੋਠੇ ਉਤੇ ਬੀਜ ਲਈਏ ?"

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਸਖਤ ਕਰ ਦਿੱਤੀ ਗਈ ਤੇ ਪੀੜਤਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਉਲਟਾ ਮੁੱਖ ਮੰਤਰੀ ਖੜ੍ਹੇ ਪਾਣੀ ਵਿੱਚ ਲੋਕਾਂ ਨੂੰ ਝੋਨਾ ਲਾਉਣ ਦੀ ਹਦਾਇਤ ਦੇ ਗਏ, ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

Chief Minister's visit to the flood affected areas of Ferozepur, anger among the people
ਫਿਰੋਜ਼ਪੁਰ 'ਚ ਹੜ੍ਹ ਪੀੜਤਾਂ ਨੂੰ ਮੁੱਖ ਮੰਤਰੀ ਦੀ ਹਦਾਇਤ

By

Published : Jul 14, 2023, 7:27 PM IST

Updated : Jul 14, 2023, 7:49 PM IST

ਫਿਰੋਜ਼ਪੁਰ 'ਚ ਹੜ੍ਹ ਪੀੜਤਾਂ ਨੂੰ ਮੁੱਖ ਮੰਤਰੀ ਦੀ ਹਦਾਇਤ

ਫਿਰੋਜ਼ਪੁਰ :ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿੱਚ ਜੋ ਹੜ੍ਹਾਂ ਦਾ ਅਸਰ ਦੇਖਣ ਨੂੰ ਜਗ੍ਹਾ-ਜਗ੍ਹਾ ਉਤੇ ਮਿਲ ਰਿਹਾ ਹੈ, ਉਸ ਨੂੰ ਲੈਕੇ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਵਾਸਤੇ ਵੱਖੋ-ਵੱਖ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੀ ਵੱਲੋਂ ਅਫਸਰਾਂ ਨਾਲ ਮਿਲ ਕੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਜਿਹੜੇ ਇਲਾਕੇ ਪ੍ਰਭਾਵਿਤ ਹੋਏ ਹਨ ਉਨ੍ਹਾਂ ਇਲਾਕਿਆਂ ਵਿੱਚ ਪ੍ਰਸ਼ਾਸਨ ਨੂੰ ਸਹੂਲਤਾਂ ਪਹੁੰਚਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

ਨਿਹਲਾ ਲਵੇਰਾਂ ਵਿਖੇ ਪੀੜਤ ਲੋਕਾਂ ਨੂੰ ਮਿਲੇ ਮੁੱਖ ਮੰਤਰੀ :ਇਸੇ ਤਹਿਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਾਲਾਵਾਲਾਂ ਦੇ ਪਿੰਡ ਨਿਹਲਾ ਲਵੇਰਾਂ ਤੇ ਰੁਕਨੇ ਵਾਲਾ ਦਾ ਦੌਰਾ ਕੀਤਾ ਗਿਆ ਤੇ ਉੱਥੋਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਦਾ ਹਾਲ ਜਾਣਿਆ ਤੇ ਪੁੱਛਿਆ ਕਿ ਉਨ੍ਹਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁੱਖ ਮੰਤਰੀ ਦੀ ਫੇਰੀ ਉਤੇ ਲੋਕਾਂ ਵਿੱਚ ਰੋਸ :ਇਸ ਮੌਕੇ ਮੁੱਖ ਮੰਤਰੀ ਨੇ ਕਿਸ਼ਤੀ ਵਿੱਚ ਉਨ੍ਹਾਂ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ, ਜੋ ਬਿਜਲੀ ਤੇ ਪੀਣ ਵਾਲਾ ਪਾਣੀ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਭਾਵੇਂ ਹੀ ਇਸ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਕੁਝ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਕੇ ਗਏ ਹਨ, ਪਰ ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਮਿਲਵਾਇਆ ਗਿਆ, ਜੋ ਦੂਜੇ ਪਿੰਡਾਂ ਦੇ ਸੀ, ਜਾਂ ਜਿਨ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ। ਉਨ੍ਹਾ ਕਿਹਾ ਕਿ ਸਾਨੂੰ ਮੁੱਖ ਮੰਤਰੀ ਦੇ ਕੋਲ ਵੀ ਨਹੀਂ ਜਾਣ ਦਿੱਤਾ ਗਿਆ।

ਪਿੰਡ ਵਾਸੀਆਂ ਦਾ ਭੜਕਿਆ ਗੁੱਸਾ :ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਹਰ ਪਾਰਟੀ ਦੇ ਆਗੂਆਂ ਵੱਲੋਂ ਸਿਰਫ ਫੋਟੋਆਂ ਖਿਚਵਾਈਆਂ ਜਾਂਦੀਆ ਹਨ, ਮੀਡੀਆ ਨੂੰ ਨਾਲ ਲੈ ਕੇ ਬੱਸ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਹਨ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਨੇ ਆਉਣਾ ਸੀ, ਤਾਂ ਸਭ ਕੁਝ ਮੁਹੱਈਆ ਹੋ ਗਿਆ, ਪਰ ਪਹਿਲਾਂ ਇਥੇ ਕੁਝ ਵੀ ਨਹੀਂ ਸੀ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਮੁੱਖ ਮਤੰਰੀ ਜਾਂਦੇ ਸਮੇਂ ਸਾਨੂੰ ਝੋਨਾ ਲਾਉਣ ਦੀ ਹਦਾਇਤ ਦੇ ਕੇ ਗਏ, ਪਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਇਥੇ ਝੋਨਾ ਲਾਉਣ ਦੇ ਹਾਲਾਤ ਹਨ ਜਾਂ ਨਹੀਂ?। ਉਨ੍ਹਾਂ ਕਿਹਾ ਕਿ ਪਾਣੀ ਗੋਡਿਆਂ ਤਕ ਖੜ੍ਹਾ ਹੈ ਤੇ ਹੁਣ ਝੋਨਾ ਆਪਾਂ ਕੋਠਿਆਂ ਉਤੇ ਬੀਜੀਏ।

Last Updated : Jul 14, 2023, 7:49 PM IST

ABOUT THE AUTHOR

...view details