ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਨੂੰ ਲੈਕੇ ਵਧਿਆ ਤਣਾਅ, ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਤਕਰਾਰ ! ਫਿਰੋਜ਼ਪੁਰ:ਜ਼ੀਰਾ ਵਿੱਚ ਸ਼ਰਾਬ ਫੈਕਟਰੀ (case of liquor factory in Zira ) ਨੂੰ ਬੰਦ ਕਰਵਾਉਣ ਨੂੰ ਲੈ ਕੇ ਜਿੱਥੇ ਸ਼ਰਾਬ ਫੈਕਟਰੀ ਦੇ ਬਾਹਰ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਸ਼ਰਾਬ ਫੈਕਟਰੀ ਵੱਲ ਜਾਣ ਵਾਲੇ ਲੋਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਉੱਤੇ ਕਾਰਵਾਈ ਕਰਦਿਆਂ ਅੱਜ ਪੁਲਸ ਪ੍ਰਸ਼ਾਸਨ ਵੱਲੋਂ ਰਟੋਲ ਰੋਹੀ ਕੋਲ ਲਗਾਏ ਗਏ ਧਰਨੇ ਨੂੰ ਚੁੱਕਵਾ ਦਿੱਤਾ ਗਿਆ ਅਤੇ ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਸਖਤੀ ਵਰਤ ਰਹੀ ਹੈ।
ਇਲਾਕੇ ਵਿੱਚ ਧਾਰਾ 144: ਜ਼ੀਰਾ ਵਿੱਚ ਸ਼ਰਾਬ ਫੈਕਟਰੀ ਦਾ ਮਾਮਲਾ (case of liquor factory in Zira) ਹੁਣ ਭਖਦਾ ਨਜ਼ਰ ਆ ਰਿਹਾ ਹੈ। ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਧਰਨਾ ਲਗਾ ਕੇ ਬੇਠੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਰਹੀ ਹੈ। ਦੂਜੇ ਪਾਸੇ ਫੈਕਟਰੀ ਨੂੰ ਬਚਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁੱਖ ਗੇਟ ਉੱਤੇ ਤਾਇਨਾਤ ਕੀਤੀ ਗਈ ਹੈ। ਦੱਸ ਦਈਏ ਪੁਲਿਸ ਨੇ ਇਲਾਕੇ ਵਿੱਚ ਧਾਰਾ 144 ਲਗਾਈ ਸੀ ਜਿਸ ਦੀ ਕਿਸਾਨਾਂ ਨੇ ਪਰਵਾਹ ਨਾ ਕਰਦਿਆਂ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਜ਼ਬਰਦਸਤ ਵਿਰੋਧ ਕੀਤਾ ਅਤੇ ਪੁਲਿਸ ਨਾਲ ਝੜਪ ਵੀ ਹੋਈ।
ਅਦਾਲਤ ਵੱਲੋਂ ਫ਼ੈਸਲਾ: ਦੱਸ ਦਈਏ 20 ਦਸੰਬਰ ਨੂੰ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿੱਚ ਅਗਲੀ ਤਰੀਕ ਰੱਖੀ (Next date in High Court) ਗਈ ਹੈ, ਜਿਸ ਵਿੱਚ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾਣਾ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਉਹ ਕਿਸੇ ਵੀ ਕੀਮਤ ’ਤੇ ਧਰਨਾ ਨਹੀਂ ਹਟਾਉਣਗੇ ਅਤੇ ਉਹ ਇਸ ਦੇ ਲਈ ਹਰ ਤਰ੍ਹਾਂ ਨਾਲ ਲੜਨ ਲਈ ਤਿਆਰ ਹਨ।
ਇਹ ਵੀ ਪੜ੍ਹੋ:ਪੰਜਾਬ ਨੈਸ਼ਨਲ ਬੈਂਕ ਵਿੱਚ ਦਿਨ ਦਿਹਾੜੇ ਡਾਕਾ, ਹੋਈ ਲੱਖਾਂ ਦੀ ਲੁੱਟ !
ਮਨਸੂਰਵਾਲ ਸ਼ਰਾਬ ਫੈਕਟਰੀ: ਦੱਸ ਦਈਏ ਕਿ ਤਹਿਸੀਲਦਾਰ ਜ਼ੀਰਾ ਦੀ ਦੇਖ-ਰੇਖ ਹੇਠ ਪਿੰਡ ਮਨਸੂਰਵਾਲ ਸ਼ਰਾਬ ਫੈਕਟਰੀ (Village Mansurwal Liquor Factory) ਵੱਲ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਲੋਕਾਂ ਨੂੰ ਉਥੇ ਜਾਣ ਤੋਂ ਰੋਕਿਆ ਗਿਆ ਤਾਂ ਕਿ ਹੋਰ ਲੋਕ ਧਰਨਾ ਸਥਾਨ ’ਤੇ ਨਾ ਪਹੁੰਚ ਸਕਣ, ਜੋ ਲੋਕ ਐਤਵਾਰ ਨੂੰ ਧਰਨੇ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ, ਉਨ੍ਹਾਂ ਨੂੰ ਪੁਲਸ ਨੇ ਵਾਪਸ ਭੇਜ ਦਿੱਤਾ ਅਤੇ ਜ਼ੋਰ-ਜ਼ਬਰਦਸਤੀ ਨਾਲ ਅੱਗੇ ਵਧਣ ਵਾਲੇ ਕੁਝ ਲੋਕਾਂ ਨੂੰ ਪੁਲਸ ਵੱਲੋਂ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਥਾਣਿਆਂ ’ਚ ਭੇਜਿਆ ਗਿਆ।