ਪੰਜਾਬ

punjab

ETV Bharat / state

ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਖੋਈ ਕਾਰ - ਹਥਿਆਰਬੰਦ ਲੁਟੇਰਿਆਂ ਨੇ ਖੋਈ ਕਾਰ

ਜ਼ੀਰਾ ਦੇ ਪਿੰਡ ਸੰਤੂਵਾਲਾ (Santuwala village of Zira) ਨੇੜੇ ਇਸ ਸਮੇਂ ਦਹਿਸ਼ਤ ਫੈਲ ਗਈ ਜਦੋਂ 3 ਮੋਟਰਸਾਈਕਲ ਸਵਾਲ ਲੁਟੇਰੇ ਆਈ ਟਵੰਟੀ ਕਾਰ ਖੋਹ ਫਰਾਰ (car was stolen by robbers) ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਲੁਟੇਰਿਆਂ ਨੇ ਖੋਈ ਕਾਰ
ਲੁਟੇਰਿਆਂ ਨੇ ਖੋਈ ਕਾਰ

By

Published : Apr 9, 2022, 8:03 AM IST

ਫਿਰੋਜ਼ਪੁਰ:ਜ਼ੀਰਾ ਦੇ ਪਿੰਡ ਸੰਤੂਵਾਲਾ (Santuwala village of Zira) ਦੇ ਨਜ਼ਦੀਕ ਮੋਟਰਸਾਈਕਲ ਸਵਾਰ ਹਥਿਆਰਬੰਦ ਤਿੰਨ ਲੁਟੇਰਿਆਂ ਨੇ ਇੱਕ ਆਈ ਟਵੰਟੀ ਕਾਰ ਖੋਹ (car was stolen by robbers) ਲਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਜਗਦੀਸ਼ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਭੋਗ ਤੇ ਜ਼ੀਰਾ ਦੇ ਪਿੰਡ ਠੱਠਾ ਸਾਹਿਬ ਵਿੱਚ ਆਏ ਹੋਏ ਸਨ ਜੋ ਭੋਗ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਨੂੰ ਜ਼ੀਰਾ ਛੱਡ ਕੇ ਵਾਪਸ ਪਿੰਡ ਠੱਠਾ ਸਾਹਿਬ ਆ ਰਹੇ ਸੀ ਜਦ ਉਹ ਪਿੰਡ ਸੰਤੂਵਾਲਾ ਦੇ ਨਜ਼ਦੀਕ ਪੁੱਜੇ ਤਾਂ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਕਾਰ ਰੋਕ ਕੇ ਉਨ੍ਹਾਂ ਕੋਲੋ ਪਸਤੌਲ ਦੀ ਨੋਕ ਤੇ ਉਨ੍ਹਾਂ ਦੀ ਕਾਰ I-20 ਖੋਹ ਲਈ ਗਈ।

ਇਹ ਵੀ ਪੜੋ:CM ਮਾਨ ਦਾ ਵੱਡਾ ਬਿਆਨ, ਕਿਹਾ- ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕਣਕ

ਲੁਟੇਰਿਆਂ ਨੇ ਖੋਈ ਕਾਰ

ਪੀੜਤ ਨੇ ਦੱਸਿਆ ਕਿ ਉਨ੍ਹਾਂ ਦੇ ਜੇਬ ’ਚੋਂ ਪਰਸ ਤੇ ਦੋ ਮੋਬਾਇਲ ਵੀ ਉਹ ਲੁਟੇਰੇ ਖੋਹ ਕੇ ਲੈ (car was stolen by robbers) ਗਏ। ਥਾਣਾ ਸਦਰ ਜ਼ੀਰਾ ਪੁਲਿਸ ਵੱਲੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਨਜ਼ਦੀਕ ਲੱਗੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕੀ ਪਿੰਡ ਸੰਤੂਵਾਲਾ ਦੇ ਨਜ਼ਦੀਕ ਇਕ ਕਾਰ ਖੋਹੀ ਗਈ ਹੈ ਜਿਸ ਨੂੰ ਲੈ ਕੇ ਤਫਤੀਸ਼ ਕਰ ਰਹੇ ਹਨ ਤੇ ਜਲਦ ਹੀ ਮੁਲਜ਼ਮਾਂ ਦੀ ਭਾਲ ਕਰ ਲਈ ਜਾਵੇਗੀ।

ਇਹ ਵੀ ਪੜੋ:ਅਜਾਨ ਤੋਂ ਬਾਅਦ ਹੁਣ ਗੁਰਬਾਣੀ 'ਤੇ ਸਿਆਸਤ !

ABOUT THE AUTHOR

...view details