ਪੰਜਾਬ

punjab

ETV Bharat / state

2 ਕਿਲੋ ਅਫ਼ੀਮ ਸਮੇਤ ਫੌਜੀ ਜਵਾਨ ਕਾਬੂ - Military Omprakash

ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇਕ ਫੌਜੀ ਜਵਾਨ ਨੂੰ ਲੱਖਾਂ ਰੁਪਏ ਦੀ ਅਫ਼ੀਮ ਸਮੇਤ ਕਾਬੂ ਕੀਤਾ ਹੈ। 2 ਕਿੋਲੋ ਅਫੀਮ ਨਾਲ ਫੜਿਆ ਗਿਆ ਆਰਮੀ ਜਵਾਨ ਜੋਧਪੁਰ ਰਾਜਸਥਾਨ ਦਾ ਵਸਨੀਕ ਹੈ ਅਤੇ ਫਿਰੋਜ਼ਪੁਰ ਆਰਮੀ ਵਿੱਚ ਇੱਕ ਸਿਪਾਹੀ ਦੇ ਰੂਪ ਵਿੱਚ ਤੈਨਾਤ ਹੈ।

2 ਕਿਲੋ ਅਫ਼ੀਮ ਸਮੇਤ ਫੌਜੀ ਜਵਾਬ ਕਾਬੂ
2 ਕਿਲੋ ਅਫ਼ੀਮ ਸਮੇਤ ਫੌਜੀ ਜਵਾਬ ਕਾਬੂ

By

Published : Mar 17, 2021, 8:39 PM IST

ਫ਼ਿਰੋਜ਼ਪੁਰ : ਫਿਰੋਜ਼ਪੁਰ ਪੁਲਿਸ ਨੂੰ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦ ਪੁਲਿਸ ਨੇ ਇੱਕ ਫੌਜੀ ਜਵਾਨ ਨੂੰ ਲੱਖਾਂ ਰੁਪਏ ਦੀ ਅਫ਼ੀਮ ਸਮੇਤ ਕਾਬੂ ਕੀਤਾ ਹੈ। 2 ਕਿੋਲੋ ਅਫੀਮ ਨਾਲ ਫੜਿਆ ਗਿਆ ਆਰਮੀ ਜਵਾਨ ਜੋਧਪੁਰ ਰਾਜਸਥਾਨ ਦਾ ਵਸਨੀਕ ਹੈ ਅਤੇ ਫਿਰੋਜ਼ਪੁਰ ਆਰਮੀ ਵਿੱਚ ਇੱਕ ਸਿਪਾਹੀ ਦੇ ਰੂਪ ਵਿੱਚ ਤੈਨਾਤ ਹੈ। ਫਿਰੋਜ਼ਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਫੌਜੀ ਨੇ ਇਹ ਅਫੀਮ ਕਿਸ ਨੂੰ ਵੇਚਣੀ ਸੀ ਤੇ ਇਹ ਧੰਦਾ ਕਦੋਂ ਤੋਂ ਕੀਤਾ ਜਾ ਰਿਹਾ ਸੀ।

2 ਕਿਲੋ ਅਫ਼ੀਮ ਸਮੇਤ ਫੌਜੀ ਜਵਾਬ ਕਾਬੂ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਇਕ ਫੌਜੀ ਜਵਾਨ ਅਫ਼ਮ ਤਸਕਰੀ ਕਰਦਾ ਹੈ। ਪੁਲਿਸ ਨੇ ਨਾਕਾਬੰਦੀ ਕਰ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਓਮ ਪ੍ਰਕਾਸ਼ ਵਜੋਂ ਹੋਈ ਹੈ ਜੋ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦਾ ਰਿਮਾਂਡ ਲੈ ਰਹੀ ਹੈ ਤਾਂ ਕਿ ਇਸ ਲਿੰਕ ਨੂੰ ਤੋੜਿਆ ਜਾ ਸਕਦਾ ਹੈ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਰਾਜਸਥਾਨ ਤੋਂ ਅਫੀਮ ਕਿੱਥੇ ਵੇਚਦਾ ਸੀ ਅਤੇ ਪਹਿਲਾਂ ਵੀ ਇਹ ਕਿੰਨੀ ਵਾਰ ਰਾਜਸਥਾਨ ਤੋਂ ਅਫੀਮ ਲੈ ਕੇ ਪੰਜਾਬ ਲਿਆਇਆ ਸੀ ਅਤੇ ਕਿੰਨਾ ਨੂੰ ਸਪਲਾਈ ਕਰਦਾ ਸੀ। ਇਸ ਦੇ ਨਾਲ ਹੀ, ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਦੇ ਅੰਤਰਰਾਸ਼ਟਰੀ ਤਸਕਰਾਂ ਨਾਲ ਸਬੰਧ ਹਨ ਜਾਂ ਨਹੀਂ।

ABOUT THE AUTHOR

...view details