ਫ਼ਿਰੋਜ਼ਪੁਰ: ਬੀਐਸਐਫ ਦੀ 136ਵੀਂ ਬਟਾਲੀਅਨ ਨੇ ਨਵੀਂ ਤਕਨੀਕ ਨਾਲ ਪਾਕਿਸਤਾਨ ਵੱਲੋਂ ਭਾਰਤ ਭੇਜੀ ਹੈਰੋਇਨ ਨੂੰ ਫੜੀਆ ਹੈ। ਸਰਹੱਦੀ ਚੌਂਕੀ ਕਸੋਕੇ ਦੇ ਕੋਲੋਂ ਇੱਕ ਲੱਕੜ ਦੇ ਬਾਂਸ 'ਚ ਲੂਕਾ ਕੇ ਰੱਖੀ 1 ਕਿਲੋ 680 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਲਗਭਗ 7 ਕਰੋੜ ਰੁਪਏ ਦੀ ਕੀਮਤ ਹੈ।
ਬੀਐਸਐਫ ਨੇ ਸਰਹੱਦ ਤੋਂ 7 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਪਾਕਿਸਤਾਨੀ ਤਸਕਰ ਨਿੱਤ ਨਵੇਂ ਤਰੀਕੇ ਨਾਲ ਹੈਰੋਈਨ ਦੀ ਖੇਪ ਨੂੰ ਭਾਰਤ 'ਚ ਦਾਖ਼ਲ ਕਰਨ ਦੀ ਕੋਸ਼ਿਸ ਕਰਦੇ ਹਨ। ਪਰ ਬੀਐਸਐਫ ਨੇ 7 ਕਰੋੜ ਦੀ ਹੈਰੋਇਨ ਦੀ ਖੇਪ ਨੂੰ ਫ਼ੜ ਕੇ ਤਸਕਰਾਂ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ ਹੈ।
ਫੋਟੋ
ਜਾਣਕਾਰੀ ਮੁਤਾਬਕ ਬੀ.ਓ.ਪੀ. ਕਸੋਕੇ ਦੇ ਇਲਾਕੇ 'ਚ ਬੀਐਸਐਫ ਰੋਜ ਦੀ ਤਰ੍ਹਾਂ ਚੈਕਿੰਗ ਕਰ ਰਹੀ ਸੀ ਇਸ ਦੌਰਾਨ ਉਸ ਨੂੰ ਟਾਹਲੀ ਦਾ ਗੋਲ ਟੋਟਾ ਖੇਤਾਂ 'ਚ ਪਿਆ ਮਿਲਿਆ। ਬੀਐਸਐਫ ਦੇ ਜਵਾਨਾਂ ਨੇ ਜਦ ਉਸ ਟੋਟੇ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਉਹ ਕਾਫੀ ਭਾਰਾ ਸੀ। ਬਾਰੀਕੀ ਨਾਲ ਜਾਂਚ ਕਰਨ 'ਤੇ ਵੇਖਿਆ ਗਿਆ ਕਿ ਹੈਰੋਇਨ ਨੂੰ ਬੜੇ ਤਰੀਕੇ ਨਾਲ ਗੋਲ ਕਰਕੇ ਟੋਟੇ ਵਿੱਚ ਲੁਕੋ ਕੇ ਰੱਖਿਆ ਸੀ। ਇਹ ਹੈਰੋਇਨ ਤਾਰੋਂ ਪਾਰ ਇੱਕ ਖੇਤ ਵਿਚੋਂ ਮਿਲੀ ਹੈ। ਬੀਐਸਐਫ ਇਸ ਮਾਮਲੇ 'ਚ ਆਪਣੀ ਪੜਤਾਲ ਕਰ ਰਹੀ ਹੈ।