ਫਿਰੋਜ਼ਪੁਰ:ਪੰਜਾਬ ਦੀਆਂ ਸਰਹੱਦਾਂ ਤੋਂ ਲਗਾਤਾਰ ਨਸ਼ਾ ਮਿਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਫਿਰੋਜ਼ਪੁਰ ਦੀ ਸਰਹੱਦ ’ਤੇ ਇੱਕ ਵਾਰ ਫੇਰ ਭਾਰੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ ਹੈ। ਬੀਐੱਸਐੱਫ (BSF) ਦੇ ਵੱਲੋਂ 8 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ।
ਫ਼ਿਰੋਜ਼ਪੁਰ ’ਚ ਬੀ.ਐਸ.ਐਫ (BSF) ਦੀ ਚੌਕੀ ਪੰਜੇਰੀਆ ਦੀ ਕੰਡਿਆਲੀ ਤਾਰ ਨੇੜਿਓਂ ਪਾਕਿਸਤਾਨ ਤੋਂ ਆਈ ਇਹ 7 ਕਿਲੋ 412 ਗ੍ਰਾਮ ਹੈਰੋਇਨ ਫੜੀ ਗਈ ਹੈ। ਬੀਐਸਐਫ (BSF) ਦੀ 116 ਬਟਾਲੀਅਨ ਦੇ ਹੱਥ ਗਸਤ ਦੌਰਾਨ ਇਹ ਸਫਲਤਾ ਲੱਗੀ ਹੈ। ਇਸ ਬਰਾਮਦ ਹੋਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਰ ਦੇ ਵਿੱਚ 37 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰੀ ਮਾਤਰਾ ਦੇ ਵਿੱਚ ਨਸ਼ਾ ਮਿਲਣ ਤੋਂ ਬਾਅਦ ਬੀਐਸਐਫ (BSF) ਨੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਚੌਕਸੀ ਹੋਰ ਵਧਾ ਦਿੱਤੀ ਹੈ।