ਫਿਰੋਜ਼ਪੁਰ: ਬੀਐੱਸਐੱਫ ਸੈਕਟਰ ਫਿਰੋਜ਼ਪੁਰ ਦੇ ਮਮਦੋਟ ਵੱਲੋਂ ਸਰਹੱਦੀ ਖੇਤਰ ਵਿਚੋਂ 7 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ: ਬੀਐੱਸਐੱਫ ਨੂੰ ਮਿਲੀ ਵੱਡੀ ਕਾਮਯਾਬੀ, 7 ਪੈਕਟ ਹੈਰੋਇਨ ਬਰਾਮਦ - drugs Recovered
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿਚੋਂ ਬੀਐੱਸਐੱਫ ਦੇ ਹੱਥ ਵੱਡੀ ਕਾਮਯਾਬੀ ਲਗੀ ਹੈ। ਬੀਐੱਸਐੱਫ ਵੱਲੋਂ ਸਰਹੱਦੀ ਖੇਤਰ ਵਿੱਚ ਵੱਡੀ ਮਾਤਰਾਂ 'ਚ ਹੈਰੋਇਨ ਬਰਾਮਦ ਕੀਤੀ ਗਈ ਹੈ।
BSF Recovered 7 packet drugs
ਜਾਣਕਾਰੀ ਮੁਤਾਬਕ ਹਿੰਦ ਪਾਕਿ ਸਰਹੱਦੀ ਜਗਦੀਸ਼ ਚੌਕੀ ‘ਤੇ ਤਾਇਨਾਤ 29 ਬਟਾਲੀਅਨ ਦੇ ਜਵਾਨਾਂ ਵੱਲੋਂ ਹੈਰੋਇਨ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ 7 ਪੈਕਟ ਹੈਰੋਇਨ (ਤਕਰੀਬਨ 6 ਕਿਲੋ 750 ਗ੍ਰਾਮ) ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਲੰਘੀ 26 ਨਵੰਬਰ ਨੂੰ ਵੀ ਉਕਤ ਬਟਾਲੀਅਨ ਵੱਲੋਂ ਸਰਹੱਦੀ ਖੇਤਰ ਵਿਚੋਂ ਹੈਰੋਇਨ ਫੜੀ ਗਈ ਸੀ।