ਪੰਜਾਬ

punjab

ETV Bharat / state

Heroin Recovered: ਫਿਰੋਜ਼ਪੁਰ ਦੀ ਕੌਮੀ ਸਰਹੱਦ ਨੇੜਿਓ 14 ਪੈਕੇਟ ਹੈਰੋਇਨ ਬਰਾਮਦ - BSF Punjab Frontier

ਫਿਰੋਜ਼ਪੁਰ ਵਿੱਚ ਕੌਮਾਂਤਰੀ ਸਰਹੱਦ ਨੇੜਿਓ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਬਾਰਡਰ ਸਿਕਿਓਰਿਟੀ ਫੋਰਸ ਨੇ ਸਰਚ ਆਪ੍ਰੇਸ਼ਨ ਦੌਰਾਨ 14 ਪੈਕੇਟ ਹੈਰੋਇਨ ਬਾਰਡਰ ਦੇ ਨੇੜਿਓਂ ਬਰਾਮਦ ਕੀਤੇ ਹਨ।

BSF recovered 14 packets of heroin in Ferozepur
ਫਿਰੋਜ਼ਪੁਰ ਦੀ ਕੌਮੀ ਸਰਹੱਦ ਨੇੜਿਓ 14 ਪੈਕੇਟ ਹੈਰੋਇਨ ਬਰਾਮਦ , ਹਰ ਇੱਕ ਪੈਕੇਟ ਵਿੱਚੋਂਂ ਮਿਲਿਆ 100 ਗ੍ਰਾਮ ਨਸ਼ੀਲਾ ਪਦਾਰਥ

By

Published : Jun 21, 2023, 11:52 AM IST

ਫਿਰੋਜ਼ਪੁਰ:ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਲਗਾਤਾਰ ਪੰਜਾਬ ਨੂੰ ਕਮਜ਼ੋਰ ਕਰਨ ਲਈ ਜਾਰੀ ਨੇ ਅਤੇ ਇਸ ਵਾਰ ਉਨ੍ਹਾਂ ਨੇ ਨਸ਼ੇ ਦੀ ਖੇਪ ਪਹੁੰਚਾਉਣ ਲਈ ਫਿਰੋਜ਼ਪੁਰ ਜ਼ਿਲ੍ਹਾ ਚੁਣਿਆ। ਭਾਰਤ-ਪਾਕਿਸਤਾਨ ਸਰਹੱਦ 'ਤੇ ਹੈਰੋਇਨ ਦੀ ਇੱਕ ਖੇਪ ਮਿਲੀ ਹੈ। ਗਸ਼ਤ ਦੌਰਾਨ ਬੀਐਸਐਫ ਜਵਾਨਾਂ ਨੇ ਕਿਸੇ ਵਿਅਕਤੀ ਦੇ ਪੈਰ ਦੇਖੇ। ਇਸ ਤੋਂ ਬਾਅਦ ਜਦੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪੀਲੇ ਰੰਗ ਦੇ 14 ਪੈਕੇਟ ਬਰਾਮਦ ਹੋਏ, ਜੋ ਕਿ ਹੈਰੋਇਨ ਨਾਲ ਭਰੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੈਕੇਟ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਹਨ।

ਬਰਾਮਦਗੀ ਸਬੰਧੀ ਬੀਐੱਸਐੱਫ ਦਾ ਟਵੀਟ:ਬੀਐੱਸਐੱਫ ਨੂੰ ਬੀਓਪੀ ਜਗਦੀਸ਼ ਕੋਲ ਇਹ ਖੇਪ ਮਿਲੀ ਅਤੇ ਬੀਐੱਸਐੱਫ ਪੰਜਾਬ ਫਰੰਟੀਅਰ ਨੇ ਇਸ ਬਰਾਮਦਗੀ ਸਬੰਧੀ ਟਵੀਟ ਸਾਂਝਾ ਕਰਕੇ ਜਾਣਕਾਰੀ ਦਿੱਤੀ । ਹਰ ਪੈਕੇਟ ਵਿੱਚ ਲਗਭਗ 100 ਗ੍ਰਾਮ ਹੈਰੋਇਨ ਹੈ, ਜਿਸ ਦਾ ਮਤਲਬ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 1 ਕਿਲੋ 400 ਗ੍ਰਾਮ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਬੀਐਸਐਫ ਦੀ ਖੁਰਾ ਚੈਕਿੰਗ ਪਾਰਟੀ ਸਰਹੱਦ ’ਤੇ ਬੀਓਪੀ ਜਗਦੀਸ਼ ਦੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਅਧਿਕਾਰੀਆਂ ਮੁਤਾਬਿਕ ਗਸ਼ਤ ਦੌਰਾਨ ਬੀਪੀ ਨੰਬਰ 192/16 ਨੇੜੇ ਆਉਂਦੇ-ਜਾਂਦੇ ਇੱਕ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਅਤੇ ਤੁਰੰਤ ਉਸ ਇਲਾਕੇ ਦੀ ਤਲਾਸ਼ੀ ਲਈ ਗਈ। ਕਰੀਬ 6:45 'ਤੇ ਸਰਚ ਪਾਰਟੀ ਨੂੰ 14 ਛੋਟੇ ਪੈਕੇਟ ਮਿਲੇ ਅਤੇ ਹਰ ਪੈਕੇਟ 'ਚ ਕਰੀਬ 100 ਗ੍ਰਾਮ ਹੈਰੋਇਨ ਸੀ, ਜਿਸ ਦੀ ਕੀਮਤ ਕਰੋੜਾਂ ਵਿੱਚ ਬਣਦੀ ਹੈ।

ਦੱਸ ਦਈਏ ਬੀਤੇ ਦਿਨੀ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਨੇੜਿਓ ਖਾਲੜਾ ਪੁਲਿਸ 'ਤੇ ਬੀ.ਐੱਸ.ਐੱਫ. ਵੱਲੋਂ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ 3 ਕਿੱਲੋ 834 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਸਰਹੱਦ ਨਜ਼ਦੀਕ ਮੌਜੂਦ ਪਿੰਡ ਡੱਲ ਵਿਖੇ ਗੁਰਸੇਵਕ ਸਿੰਘ ਦੀ ਜ਼ਮੀਨ 'ਤੇ 2 ਪੈਕਟ ਹੈਰੋਇਨ ਸੁੱਟੇ ਗਏ ਹਨ। ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ 2 ਪੈਕਟ ਹੈਰੋਇਨ ਦੇ ਬਰਾਮਦ ਕਰ ਲਏ ਗਏ ਹਨ।

ABOUT THE AUTHOR

...view details