ਫਿਰੋਜ਼ਪੁਰ: ਹੁਸੈਨੀਵਾਲਾ ਬਾਰਡਰ 'ਤੇ ਬੀ.ਐਸ.ਐਫ ਵਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਰਿਟਾਇਰਡ ਬ੍ਰਿਗੇਡੀਅਰ ਬੀ.ਐਸ.ਐਫ ਡੀ.ਐਸ.ਪੀ ਸੁਰਿੰਦਰ ਮਹਿਤਾ ਵਲੋਂ ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦਾਂ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਹੀ 1965 ਅਤੇ 1971 ਦੀ ਜੰਗ 'ਚ ਸ਼ਹੀਦ ਹੋਏ ਬੀ.ਐਸ.ਐਫ ਦੇ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਵੀ ਦੇਸ਼ ਭਗਤੀ ਦੇ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਫਿਰੋਜ਼ਪੁਰ 'ਚ ਬੀ.ਐਸ.ਐਫ ਵਲੋਂ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਹੁਸੈਨੀਵਾਲਾ ਬਾਰਡਰ 'ਤੇ ਬੀ.ਐਸ.ਐਫ ਵਲੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਰਿਟਾਇਰਡ ਬ੍ਰਿਗੇਡੀਅਰ ਬੀ.ਐਸ.ਐਫ ਡੀ.ਐਸ.ਪੀ ਸੁਰਿੰਦਰ ਮਹਿਤਾ ਵਲੋਂ ਜਿਥੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦਾਂ ਦੀ ਸਮਾਧ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਹੀ 1965 ਅਤੇ 1971 ਦੀ ਜੰਗ 'ਚ ਸ਼ਹੀਦ ਹੋਏ ਬੀ.ਐਸ.ਐਫ ਦੇ ਜਵਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਤਸਵੀਰ
ਇਸ ਮੌਕੇ ਰਿਟਾ. ਬ੍ਰਿਗੇ. ਬੀ.ਐਸ.ਐਫ ਡੀ.ਐਸ.ਪੀ ਸੁਰਿੰਦਰ ਮਹਿਤਾ ਦਾ ਕਹਿਣਾ ਕਿ ਸ਼ਹੀਦ ਕੌਮ ਦਾ ਸਿਰਮਾਇਆ ਹੁੰਦੇ ਹਨ, ਤੇ ਉਨ੍ਹਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਉਨ੍ਹਾਂ ਦਾ ਮਕਸਦ ਰਿਹਾ ਹੈ ਕਿ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣ ਲਈ ਪ੍ਰੇਰਿਤ ਕਰਦੇ ਰਹਿਣ।
ਇਹ ਵੀ ਪੜ੍ਹੋ:ਸ਼ਹੀਦੀ ਦਿਵਸ: ਆਖਿਰ ਕਿਉਂ ਨਹੀਂ ਨੋਟਾਂ 'ਤੇ ਛਪਦੀ ਹੈ ਸ਼ਹੀਦ ਭਗਤ ਸਿੰਘ ਦੀ ਤਸਵੀਰ ? ਵੇਖੋ ਪੂਰਾ ਇੰਟਵਿਊ..