ਪੰਜਾਬ

punjab

ETV Bharat / state

ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਬੀਐੱਸਐੱਫ਼ ਪੂਰੀ ਤਰ੍ਹਾਂ ਤਿਆਰ

ਫਿਰੋਜ਼ਪੁਰ ਵਿਚ ਕੰਡਿਆਲੀ ਤਾਰ ਦੇ ਅੰਦਰ ਕਰੀਬ 8500 ਏਕੜ ਜ਼ਮੀਨ ਵਿਚ ਕਣਕ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ। ਇਸ ਦੌਰਾਨ ਬੀਐਸਐਫ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਹੈ ਕਿ ਕਿਸਾਨਾਂ ਨੂੰ ਕੋਰੋਨਾ ਵਾਇਰਸ ਤੋਂ ਕਿਵੇਂ ਬਚਾਇਆ ਜਾਵੇ ਜਿਸ ਲਈ ਬੀਐੱਸਐੱਫ਼ ਨੇ ਫੈਸਲਾ ਲਿਆ ਹੈ ਕਿ ਜਿਹੜਾ ਵੀ ਕਿਸਾਨ ਵਾਢੀ ਕਰਨ ਜਾਵੇਗਾ, ਉਸ ਦੀ ਜਾਂਚ ਕੀਤੀ ਜਾਵੇਗੀ।

ਫ਼ੋਟੋ।
ਫ਼ੋਟੋ।

By

Published : Apr 18, 2020, 1:18 PM IST

ਫਿਰੋਜ਼ਪੁਰ: ਕੋਰੋਨਾ ਵਾਇਰਸ ਕਾਰਨ ਪੂਰੇ ਪੰਜਾਬ ਵਿਚ ਕਰਫ਼ਿਊ ਲੱਗਾ ਹੈ ਅਤੇ ਕਣਕਾਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹਨ। ਪੰਜਾਬ ਸਰਕਾਰ ਵੱਲੋਂ ਵੀ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।

ਸਰਹੱਦੀ ਇਲਾਕੇ ਫਿਰੋਜ਼ਪੁਰ ਵਿਚ ਕੰਡਿਆਲੀ ਤਾਰ ਦੇ ਅੰਦਰ ਕਰੀਬ 8500 ਏਕੜ ਜ਼ਮੀਨ ਵਿਚ ਕਣਕ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ। ਬੀਐਸਐਫ ਨੇ ਵੀ ਆਪਣੀ ਪੂਰੀ ਤਿਆਰੀ ਕਰ ਲਈ ਹੈ ਕਿ ਕਿਸਾਨਾਂ ਦਾ ਇਸ ਕੋਰੋਨਾ ਵਾਇਰਸ ਤੋਂ ਬਚਾ ਕੀਤਾ ਜਾਵੇ।

ਵੇਖੋ ਵੀਡੀਓ

ਇਸ ਦੌਰਾਨ ਬਾਐਸਐਫ ਨੇ ਕਿਸਾਨ ਨੂੰ ਆਪਣੀ ਫਸਲ ਨੂੰ ਵੱਢਣ ਜਾ ਸਕਣ ਲਈ ਇਕ ਜਾਗਰੂਕਤਾ ਕੈਂਪ ਲਾਇਆ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਮਾਜਿਕ ਦੂਰੀ ਬਣਾ ਕੇ ਆਪਣੀ ਫ਼ਸਲ ਨੂੰ ਵੱਢ ਕੇ ਬਾਹਰ ਲੈ ਕੇ ਆਉਣਾ ਹੈ।

ਇਸ ਨਾਲ ਹੀ ਪਾਕਿਸਤਾਨ ਜੋ ਕਿ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਤੋ ਬਾਜ ਨਹੀਂ ਆਉਂਦਾ ਤੇ ਹੈਰੋਇਨ ਦੇ ਪੈਕੇਟ ਸਰਹੱਦ ਦੇ ਅੰਦਰ ਸੁੱਟਦਾ ਰਹਿੰਦਾ ਹੈ, ਤੇ ਉਹ ਪੈਕੇਟ ਵੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਸਕਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਿਸਾਨਾਂ ਨੂੰ ਕਿਹਾ ਗਿਆ ਜੇ ਇਸ ਤਰ੍ਹਾਂ ਦੀ ਕੋਈ ਚੀਜ਼ ਵਿਖਾਈ ਦਵੇ ਤਾਂ ਤੁਰੰਤ ਹੀ ਕਿਸਾਨ ਗਾਰਡ ਨੂੰ ਦੱਸੇ।

ਬੀਐਸਐਫ ਦੇ ਜਵਾਨ ਪੀਪੀ ਕਿੱਟ ਪਾ ਕੇ ਫ਼ਸਲ ਦੀ ਵਾਢੀ ਲਈ ਜਾ ਰਹੇ ਕਿਸਾਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕਰਕੇ ਤੇ ਮਸ਼ੀਨਾਂ ਨੂੰ ਪੂਰੀ ਤਰਾਂ ਸੈਨੇਟਾਈਜ਼ ਕਰਕੇ ਅੰਦਰ ਜਾਣ ਦੇ ਰਹੇ ਹਨ। ਉੱਥੇ ਹੀ ਕਿਸਾਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਫ਼ਸਲ ਵੱਢਣ ਦੀ ਆਗਿਆ ਹੈ।

ABOUT THE AUTHOR

...view details