BSF ਨੇ ਲੱਖਾਂ ਦੀ ਕਰੰਸੀ ਅਤੇ ਹੈਰੋਇਨ ਸਮੇਤ ਇੱਕ ਕੀਤਾ ਕਾਬੂ, ਫਿਰੋਜ਼ਪੁਰ :ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ 17 ਲੱਖ ਤੋਂ ਵੱਧ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਸਰਹੱਦ ਤੇ ਸਰਚ ਉਪਰੇਸ਼ਨ ਚਲਾਇਆ ਜਾ ਰਿਹਾ ਸੀ। ਅਤੇ ਇਸੇ ਦੌਰਾਨ ਸਰਹੱਦ ਦੇ ਨਜ਼ਦੀਕ ਇੱਕ ਆਈ ਟਵੰਟੀ ਕਾਰ ਜਿਸ ਤੇ ਆਰਮੀ ਲਿਖਿਆ ਹੋਇਆ ਸੀ ਜੋ ਨਜ਼ਰ ਆਈ ਜਿਸ ਵਿੱਚ ਦੋ ਲੋਕ ਸਵਾਰ ਸਨ।
ਪੁਲਿਸ ਨੇ ਭਾਰਤੀ ਕਰੰਸੀ ਹੈਰੋਇਨ ਕੀਤੀ ਬਰਾਮਦ: ਜਿਨ੍ਹਾਂ ਵਿਚੋਂ ਇੱਕ ਵਿਅਕਤੀ ਫਰਾਰ ਹੋ ਗਿਆ ਅਤੇ ਦੂਸਰੇ ਵਿਅਕਤੀ ਜਿਸ ਦਾ ਨਾਮ ਪਿੱਪਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਨਿਹਾਲੇ ਵਾਲਾ ਨੂੰ ਕਾਬੂ ਕਰ ਲਿਆ। ਪੁਛਗਿੱਛ ਦੌਰਾਨ ਉਸ ਕੋਲੋਂ ਕਰੀਬ 17 ਲੱਖ 41 ਹਜ਼ਾਰ 500 ਰੁਪਏ ਦੀ ਭਾਰਤੀ ਕਰੰਸੀ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਨੂੰ ਬੀਐਸਐਫ ਨੇ ਕਾਬੂ ਕਰ ਫਿਰੋਜ਼ਪੁਰ ਦੇ ਥਾਣਾ ਸਦਰ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।
ਕਾਰਵਾਈ ਕਰ ਰਹੀ ਪੁਲਿਸ: ਜਿਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਪਿੱਪਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਅਤੇ ਹੋਰ ਵੀ ਪੁਛਗਿੱਛ ਜਾਰੀ ਹੈ। ਤਾਕਿ ਪਤਾ ਚੱਲ ਸਕੇ ਕਿ ਫੜੀ ਗਈ ਕਰੰਸੀ ਉਹ ਸਰਹੱਦ ਦੇ ਨਜ਼ਦੀਕ ਕਿਉਂ ਲੈ ਕੇ ਗਿਆ ਸੀ।
ਫਰਾਰ ਦੀ ਭਾਲ ਜਾਰੀ: ਜਾਣਕਾਰੀ ਦਿੰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਬੀਐਸਐਫ ਵੱਲੋਂ ਸਰਹੱਦ ਤੇ ਸਰਚ ਉਪਰੇਸ਼ਨ ਚਲਾ ਰਹੀ ਸੀ ਤਾਂ ਉਸ ਸਮੇਂ ਕਾਰ ਵਿੱਚ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਫਰਾਰ ਹੋ ਗਿਆ ਸੀ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਮੁਹਿੰਮ ਚਲਾ ਰਹੀ ਹੈ। ਸਰਹੱਦ ਰਾਹੀ ਪੰਜਾਬ ਵਿੱਚ ਨਸ਼ਾ ਸਪਲਾਈ ਨਾਂ ਹੋਵੇ ਬੀਐਸਐਫ ਇਸ ਲਈ ਅਜਿਹੇ ਸਰਚ ਅਭਿਆਨ ਕਰਦੀ ਰਹਿਦੀ ਹੈ।
ਇਹ ਵੀ ਪੜ੍ਹੋ:-Kanker Crime News: ਘਰਵਾਲੀ ਦੇ ਝੂਠੇ ਇਲਜ਼ਾਮਾਂ 'ਚ ਫ਼ਸਿਆ ਪਤੀ, ਉੱਪਰੋਂ ਪੰਚਾਇਤ ਨੇ ਵੀ ਕੀਤੀ ਜੱਗੋਂ ਤੇਰਵੀਂ, ਦੇਖੋ ਪਤੀ ਦਾ ਹਾਲ