ਫਿਰੋਜ਼ਪੁਰ:ਸਿਆਣੇ ਕਹਿੰਦੇ ਨੇ ਕਿ ਦਾਦੀ ਦੂਸਰੀ ਮਾਂ ਹੁੰਦੀ ਹੈ। ਜਿਸ ਨੂੰ ਆਪਣੇ ਬੱਚੇ ਤੋਂ ਜਿਆਦਾ ਪੋਤੇ ਪੋਤੀਆਂ ਪਿਆਰੇ ਹੁੰਦੇ ਹਨ ਇਸ ’ਤੇ ਇੱਕ ਕਹਾਵਤ ਵੀ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ, ਪਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜਖਲਾਵਾਂ ਵਿੱਚ ਵਾਪਰੀ ਇੱਕ ਘਟਨਾ ਨੇ ਇਨ੍ਹਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਜਿਥੇ ਇੱਕ ਦਾਦੀ ਨੇ ਆਪਣੇ 2 ਮਹੀਨੇ ਦੇ ਪੋਤੇ ਨੂੰ ਬੈਡ ਉਪਰ ਸੁੱਟ ਕੇ ਜਾਨੋਂ ਮਾਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਂ ਨੇ ਦੱਸਿਆ ਕਿ ਮੈਂ ਮਨਪ੍ਰੀਤ ਸਿੰਘ ਵਾਸੀ ਪਿੰਡ ਜਖਲਾਵਾਂ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਜਿਸ ਨੂੰ ਲੈਕੇ ਸਹੁਰਾ ਪਰਿਵਾਰ ਅਕਸਰ ਹੀ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ। ਕਈ ਵਾਰ ਤਾਂ ਕੁੱਟਮਾਰ ਵੀ ਕੀਤੀ ਗਈ ਸੀ। ਇੱਕ ਵਾਰ ਤਾਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਢਿੱਡ ਵਿੱਚ ਲੱਤਾਂ ਮਾਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਮੈਂ ਛੇ ਮਹੀਨੇ ਤੱਕ ਆਪਣੇ ਪੇਰੇ ਘਰ ਰਹੀ।
ਹੈਵਾਨੀਅਤ! ਦਾਦੀ ਨੇ 2 ਮਹੀਨੇ ਦੇ ਪੋਤੇ ਨੂੰ ਬੈਡ ’ਤੇ ਸੁੱਟ ਉਤਾਰਿਆ ਮੌਤ ਦੇ ਘਾਟ - ਮੂਲ ਨਾਲੋਂ ਵਿਆਜ ਪਿਆਰਾ
ਜਿਸ ਨੂੰ ਲੈਕੇ ਸਹੁਰਾ ਪਰਿਵਾਰ ਅਕਸਰ ਹੀ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ। ਕਈ ਵਾਰ ਤਾਂ ਕੁੱਟਮਾਰ ਵੀ ਕੀਤੀ ਗਈ ਸੀ। ਇੱਕ ਵਾਰ ਤਾਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਢਿੱਡ ਵਿੱਚ ਲੱਤਾਂ ਮਾਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤੋਂ ਬਾਅਦ ਮੈਂ ਛੇ ਮਹੀਨੇ ਤੱਕ ਆਪਣੇ ਪੇਰੇ ਘਰ ਰਹੀ।
ਉਹਨਾਂ ਦੱਸਿਆ ਕਿ ਬੱਚਾ ਪੈਦਾ ਹੋਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਚਲੀ ਗਈ ਪਰ ਉਥੇ ਵੀ ਸਹੁਰਾ ਪਰਿਵਾਰ ਨੇ ਉਸਦਾ ਖਹਿੜਾ ਨਹੀਂ ਛੱਡਿਆ ਜਿਸ ਦੇ ਚਲਦਿਆਂ ਬੀਤੇ ਦਿਨ ਝਗੜੇ ਦੌਰਾਨ ਲੜਕੀ ਦੀ ਸੱਸ ਸੁਖਚੈਨ ਕੌਰ ਨੇ ਬੱਚੇ ਨੂੰ ਬੈਡ ਉਪਰ ਸੁੱਟ ਦਿੱਤਾ ਜਿਸ ਤੋਂ ਬਾਅਦ ਬੱਚਾ ਬੜੀ ਤਕਲੀਫ ਵਿੱਚ ਸੀ ਜਿਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਨੂੰ ਲੈਕੇ ਲੜਕੀ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਹੁਰਾ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੀ ਦੇ ਸਹੁਰਾ ਪਰਿਵਾਰ ਦੀ ਭਾਲ ਜਾਰੀ ਜੋ ਘਰ ਤੋਂ ਫਰਾਰ ਹਨ।