ਫਿਰੋਜ਼ਪੁਰ: ਜ਼ਿਲ੍ਹੇ ਦੇ ਸਰਹੱਦੀ ਖ਼ੇਤਰ 'ਚ ਪੈਂਦੇ ਪਿੰਡ ਝੁੱਗੇ ਛੀਨਾ ਵਿਖੇ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਸਤਲੁਜ ਦਰਿਆ ਵਿੱਚ ਬੇੜੀ ਡੁੱਬਣ ਨਾਲ ਹੋ ਗਈ। ਬੇੜੀ ਵਿੱਚ 6 ਮੈਂਬਰ ਸਵਾਰ ਸਨ ਜਿਨ੍ਹਾਂ ਵਿੱਚੋਂ 2 ਲੜਕੀਆਂ ਅਤੇ ਇੱਕ ਲੜਕੇ ਦੀ ਮੌਤ ਹੋ ਗਈ ਜਦਕਿ 3 ਮੈਂਬਰ ਹਸਪਤਾਲ ਵਿਖੇ ਜੇਰੇ ਇਲਾਜ਼ ਹਨ।
ਤੇਜ਼ ਹਨੇਰੀ ਨੇ ਡੋਬੀ ਬੇੜੀ, ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ - punjabi news online
ਫਿਰੋਜ਼ਪੁਰ ਦੇ ਪਿੰਡ ਝੁੱਗੇ ਛੀਨਾ ਵਿਖੇ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਸਤਲੁਜ ਦਰਿਆ ਵਿੱਚ ਬੇੜੀ ਡੁੱਬਣ ਨਾਲ ਹੋ ਗਈ। ਮ੍ਰਿਤਕਾਂ ਚੋਂ 2 ਲੜਕੀਆਂ ਅਤੇ ਇੱਕ ਲੜਕਾ ਹੈ। 3 ਮੈਂਬਰ ਹਸਪਤਾਲ ਵਿਖੇ ਜੇਰੇ ਇਲਾਜ਼ ਹਨ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਤੋਂ ਪਾਰ ਖ਼ੇਤਾਂ ਵਿੱਚ ਜਾਣ ਲਈ ਉਹ ਬੇੜੀ ਦਾ ਸਹਾਰਾ ਲੈਂਦੇ ਹਨ ਅਤੇ ਬੀਤੀ ਦੇਰ ਸ਼ਾਮ ਜਦ ਪਰਿਵਾਰ ਝੋਨਾ ਲਗਾ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਆਈ ਤੇਜ਼ ਹਨੇਰੀ ਨਾਲ ਬੇੜੀ ਦਰਿਆ ਵਿੱਚ ਹੀ ਡੁੱਬ ਗਈ ਜਿਸ ਨਾਲ ਇੱਕ ਹੀ ਪਰਿਵਾਰ ਦੇ 6 ਮੈਂਬਰ ਮੌਕੇ ਤੇ ਹੀ ਡੁੱਬ ਗਏ ਜਿਨ੍ਹਾਂ ਚੋਂ 3 ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਦਕਿ 3 ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਚੋਂ ਇੱਕ ਲੜਕਾ ਜਦਕਿ 2 ਲੜਕੀਆਂ ਹਨ।
ਵਾਲੇ ਦੇ ਇਕ ਪਰਿਵਾਰ ਦਰਿਆ ਪਾਰ ਆਪਣੀ ਜਮੀਨ ਤੇ ਝੋਨਾ ਲਾ ਕੇ ਬੇੜੀ ਵਿਚ ਆਪਣੇ ਘਰ ਵਾਪਸ ਪਰਤ ਰਿਹਾ ਸੀ ਕਿ ਇਕ ਦਮ ਤੇਜ ਹਨੇਰੀ ਅਤੇ ਤੇਜ ਹਵਾਵਾਂ ਨਾਲ ਦਰਿਆ ਵਿਚ ਬੇੜੀ ਮੁੰਦੀ ਹੋ ਗਈ ਜਿਸ ਨਾਲ ਇਕ ਪਰਿਵਾਰ ਦੇ ਤਿਨ ਲੋਕਾਂ ਦੀ ਮੌਤ ਹੋ ਗਈ ਜਿਸ ਵਿਚ 2 ਲੜਕੀਆਂ ਅਤੇ ਇਕ ਮੁੰਡਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਲੋਕ ਜੇਰੇ ਇਲਾਜ ਹਨ।