ਮੋਗਾ:5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ 'ਚ ਰੈਲੀ ਰੱਖੀ ਗਈ ਸੀ। ਇਸ ਦੌਰਾਨ ਰੈਲੀ ਵਿੱਚ ਹਿੱਸਾ ਲੈਣ ਲਈ ਭਾਜਪਾ ਵਪਾਰ ਸੈੱਲ ਦੇ ਆਗੂ ਦੇਵ ਪ੍ਰਿਆ ਤਿਆਗੀ ਆਪਣਾ ਕਾਫ਼ਲਾ ਲੈ ਕੇ ਰੈਲੀ ਵਿੱਚ ਜਾ ਰਹੇ ਸੀ। ਜਿਨ੍ਹਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਕਾਫ਼ਲੇ 'ਤੇ ਰੈਲੀ ਦਾ ਵਿਰੋਧ ਕਰ ਰਹੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਜਦੋਂ ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਜਾ ਰਹੇ ਸਨ ਤਾਂ ਪਿੰਡ ਪਿਆਰੇਆਣਾ ਨੇੜੇ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ, ਮੌਕੇ 'ਤੇ ਕੁੱਝ ਲੋਕ ਪਹਿਲਾਂ ਹੀ ਉਥੇ ਮੌਜੂਦ ਸਨ। ਸਾਨੂੰ ਰੈਲੀ ਵਿੱਚ ਜਾਣ ਤੋਂ ਰੋਕਿਆ ਜਾਣ ਲੱਗਾ, ਅਸੀ ਕਿਹਾ ਕਿ ਸਾਨੂੰ ਰੈਲੀ ਵਿੱਚ ਜਾਣ ਦਿੱਤਾ ਜਾਵੇ, ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ।