ਪੰਜਾਬ

punjab

ETV Bharat / state

ਸਾਰਾਗੜ੍ਹੀ ਦਾ ਯੁੱਧ: ਜਿੱਥੇ 21 ਸਿੱਖਾਂ ਨੇ 10 ਹਜ਼ਾਰ ਤੋਂ ਵੱਧ ਪਠਾਨਾਂ ਨੂੰ ਦਿੱਤੀ ਸੀ ਮਾਤ

12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫ਼ੌਜ ਦੀ 36ਵੀਂ ਸਿੱਖ ਰੈਜੀਮੈਂਟ ਨੇ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨਾਂ ਨਾਲ ਯੁੱਧ ਕਰਕੇ ਬਹਾਦਰੀ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।

ਫ਼ੋਟੋ

By

Published : Sep 12, 2019, 6:03 PM IST

ਫ਼ਿਰੋਜ਼ਪੁਰ: 12 ਸਤੰਬਰ ਇਤਿਹਾਸ ਦਾ ਉਹ ਦਿਨ ਹੈ, ਜਦੋਂ 1897 ਨੂੰ ਇਸੇ ਦਿਨ ਬ੍ਰਿਟਿਸ਼ ਭਾਰਤੀ ਫੌ਼ਜ ਦੀ ਸਿੱਖ ਰੈਜੀਮੈਂਟ ਅਤੇ ਅਫ਼ਗਾਨੀਆਂ ਵਿਚਾਲੇ ਸਾਰਾਗੜ੍ਹੀ ਦਾ ਯੁੱਧ ਹੋਇਆ ਸੀ। ਇਸ ਯੁੱਧ ਵਿੱਚ 21 ਸਿੱਖਾਂ ਨੇ ਬਹਾਦੁਰੀ ਨਾਲ 10 ਹਜ਼ਾਰ ਤੋਂ ਵੀ ਵੱਧ ਪਠਾਨਾਂ ਦਾ ਮੁਕਾਬਲਾ ਕੀਤਾ ਸੀ।

ਵੇਖੋ ਵੀਡੀਓ

ਇਹ 21 ਸਿੰਘ 36 ਸਿੱਖ ਬਟਾਲੀਅਨ ਦੇ ਫ਼ੌਜੀ ਸਨ, ਜਿਨ੍ਹਾਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸਨ। ਜਦੋਂ ਅਫ਼ਗਾਨੀਆਂ ਨੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ 'ਤੇ ਹਮਲਾ ਕੀਤਾ ਤਾਂ ਇਨ੍ਹਾਂ 21 ਸਿੰਘਾਂ ਨੇ ਬਹਾਦੁਰੀ ਨਾਲ ਪਠਾਨਾਂ ਦਾ ਮੁਕਾਬਲਾ ਕੀਤਾ ਸੀ। ਬੇਸ਼ੱਕ ਇਸ ਵਿੱਚ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਇੱਕ ਵਾਰ ਉਨ੍ਹਾਂ ਨੇ ਪਠਾਨਾਂ ਨੂੰ ਪੰਜੀ ਦਾ ਭੌਣ ਵਿਖਾ ਦਿੱਤਾ। ਇਸ ਯੁੱਧ ਵਿੱਚ ਹੋਈ ਸ਼ਹਾਦਤ ਤੋਂ ਬਾਅਦ 21 ਸਿੰਘਾਂ ਨੂੰ ਇੰਗਲੈਂਡ ਦੇ ਸਦਨ ਵਿੱਚ ਇੰਡੀਅਨ ਆਰਡਰ ਆਫ਼ ਮੈਰਿਟ ਦਾ ਪੁਰਸਕਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਿਆਸੀ ਆਗੂਆਂ ਦੀ ਸ਼ਰਧਾਂਜਲੀ

ਉਨ੍ਹਾਂ ਸ਼ਹੀਦ ਸਿੱਖ ਸੈਨਿਕਾਂ ਦੀ ਯਾਦ ਵਿੱਚ ਪੰਜਾਬ ਦੇ ਤਤਕਾਲੀ ਉਪ ਰਾਜਪਾਲ ਸਰ ਚਾਰਲਸ ਪੇਵਜ਼ ਵੱਲੋਂ 1904 ਵਿੱਚ ਫ਼ਿਰੋਜ਼ਪੁਰ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਇਸ ਗੁਰਦੁਆਰੇ ਦੀ ਦੇਖਭਾਲ ਅੱਜ ਵੀ ਫ਼ੌਜ ਕਰਦੀ ਹੈ। ਹਰ ਸਾਲ 12 ਸਤੰਬਰ ਨੂੰ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਮਾਗਮ ਕੀਤਾ ਗਿਆ, ਇਸ ਮੌਕੇ ਪੰਜਾਬ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਮਾਰੋਹ 'ਚ ਸ਼ਿਰਕਤ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ABOUT THE AUTHOR

...view details