ਪੰਜਾਬ

punjab

ETV Bharat / state

Bail Application of Former MLA Rejected : 7/51 ਮਾਮਲੇ 'ਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਰੱਦ, ਸਮਰਥਕਾਂ ਨੇ ਕੀਤਾ ਵਿਰੋਧ - ਸਾਬਕਾ ਵਿਧਾਇਕ ਜੀਰਾ ਦੀ ਜਮਾਨਤ ਅਰਜੀ ਰੱਦ

ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਤੋਂ (Bail Application of Former MLA Rejected) ਬਾਅਦ ਫਿਰ 7/51 ਵਿੱਚ ਜ਼ਮਾਨਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੇ ਸਮਰਥਕਾਂ ਨੇ ਇਸਦਾ ਵਿਰੋਧ ਕੀਤਾ ਹੈ।

Bail application of former MLA Kulbir Singh Jira rejected
Bail Application of Former MLA Rejected : 7/51 ਮਾਮਲੇ 'ਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਜਮਾਨਤ ਅਰਜ਼ੀ ਰੱਦ, ਸਮਰਥਕਾਂ ਨੇ ਕੀਤਾ ਵਿਰੋਧ

By ETV Bharat Punjabi Team

Published : Oct 19, 2023, 3:50 PM IST

ਐੱਮਐੱਲਏ ਕੁਲਬੀਰ ਜੀਰਾ ਦੀ ਜਮਾਨਤ ਸਬੰਧੀ ਜਾਣਕਾਰੀ ਦਿੰਦੇ ਹੋਏ ਵਕੀਲ ਅਤੇ ਉਨ੍ਹਾਂ ਦੇ ਸਮਰਥਕ।

ਫਿਰੋਜ਼ਪੁਰ :ਕੁਲਬੀਰ ਸਿੰਘ ਜੀਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹੋਰ ਜ਼ਮਾਨਤ ਲੈਣ ਦੀ ਜ਼ਰੂਰਤ ਪਈ ਜੋਕਿ ਮਾਮਲਾ 7/51 ਦੇ ਤਹਿਤ ਦਰਜ ਕੀਤਾ ਗਿਆ ਸੀ ਪਰ ਇਸ ਮਾਮਲੇ ਵਿੱਚ ਜੀਰਾ ਨੂੰ ਜਮਾਨਤ ਨਹੀਂ ਮਿਲੀ ਹੈ। ਜੀਰਾ ਨੂੰ ਤੜਕਸਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਨੇ ਕਿਹਾ ਕਿ ਬਾਂਡ ਭਰਨ ਤੋਂ ਬਾਅਦ ਵੀ ਜ਼ਮਾਨਤ ਨਹੀਂ ਦਿੱਤੀ ਗਈ ਹੈ। ਸਮਰਥਕਾਂ ਨੇ ਸਰਕਾਰ ਉੱਤੇ ਇਲਜ਼ਾਮ ਲਗਾਏ ਹਨ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਹਾਈਕੋਰਟ ਦਾ ਰੁਖ ਕੀਤਾ ਜਾਵੇਗਾ।

ਬੀਡੀਪੀਓ ਦਫਤਰ ਕੀਤਾ ਸੀ ਕਬਜ਼ਾ :ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੁਲਬੀਰ ਸਿੰਘ ਜੀਰਾ ਵੱਲੋਂ ਬੀਡੀਪੀਓ ਦਫਤਰ ਦੇ ਵਿੱਚ ਕਬਜ਼ਾ ਕੀਤਾ ਗਿਆ ਤੇ ਉਹਨਾਂ ਵੱਲੋਂ ਉੱਥੇ ਆਪਣੇ ਸਰਪੰਚਾਂ ਪੰਚਾਂ ਦੇ ਨਾਲ ਮਿਲ ਕੇ ਦਫਤਰ ਵਿੱਚ ਪੱਕੇ ਤੌਰ ਤੇ ਧਰਨਾ ਲਗਾ ਦਿੱਤਾ ਗਿਆ ਅਤੇ ਆਪਣੇ ਬਿਸਤਰ ਤੱਕ ਉਥੇ ਵਿਛਾ ਦਿੱਤੇ ਗਏ। ਇਸਨੂੰ ਲੈ ਕੇ ਪੁਲਿਸ ਵੱਲੋਂ ਤੇ ਪੰਚਾਇਤ ਵਿਭਾਗ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉਸ ਜਗ੍ਹਾ ਤੋਂ ਹਟਣ ਲਈ ਕਿਹਾ ਗਿਆ ਪਰ ਉਹਨਾਂ ਵੱਲੋਂ ਉਥੋਂ ਬਿਲਕੁਲ ਵੀ ਕਦਮ ਨਹੀਂ ਪਾਸੇ ਕੀਤੇ ਗਏ ਤੇ ਰੋਪ ਲਗਾਏ ਜਾ ਰਹੇ ਸੀ ਕਿ ਬੀਡੀਪੀਓ ਦੀ ਸਾਜਿਸ਼ ਦੇ ਤਹਿਤ ਇਹ ਘਪਲੇਬਾਜ਼ੀਆਂ ਚੱਲ ਰਹੀਆਂ ਹਨ, ਜਿਸਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਪੰਜਾਬ ਸਰਕਾਰ ਦੇ ਵੱਲੋਂ ਜਾਲੀ ਬਣਾਏ ਗਏ ਸਰਟੀਫਿਕੇਟਾਂ ਦੀ ਵੀ ਗੱਲ ਕੀਤੀ ਇਸ ਤੋਂ ਬਾਅਦ ਬੀਡੀਪੀਓ ਜੀਰਾ ਸੁਰਜੀਤ ਸਿੰਘ ਤੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਮੰਗ ਕੀਤੀ ਗਈ, ਜਿਸ ਬਾਬਤ ਇੱਕ ਦਰਖਾਸਤ ਡੀਐੱਸਪੀ ਜੀਰਾ ਨੂੰ ਦਿੱਤਾ ਗਿਆ ਜਿਸ ਦੇ ਤਹਿਤ ਡੀਐੱਸਪੀ ਗੁਰਦੀਪ ਸਿੰਘ ਵੱਲੋਂ ਉਨਾਂ ਖਿਲਾਫ ਕਾਰਵਾਈ ਕਰਦੇ ਹੋਏ ਐੱਫਆਈਆਰ ਦਰਜ ਕਰ ਦਿੱਤੀ ਗਈ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਸ਼ਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜੀਰਾ ਵੱਲੋਂ ਦੱਸਿਆ ਗਿਆ ਕਿ ਕੱਲ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਦਾਲਤ ਜੀਰਾ ਵਿੱਚੋਂ ਹੋ ਗਈ ਸੀ, ਜਿਸ ਤੋਂ ਬਾਅਦ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਪਰ ਅੱਜ 7-51 ਦੇ ਤਹਿਤ ਇੱਕ ਮਾਮਲਾ ਹੋਰ ਦਰਜ ਕੀਤਾ ਗਿਆ ਜਿਸ ਦੇ ਤਹਿਤ ਜ਼ਮਾਨਤ ਨਹੀਂ ਮਿਲੀ।

ABOUT THE AUTHOR

...view details