ਫਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰ ਦੀ ਗੋਬਿੰਦ ਨਗਰੀ 'ਚ ਸਕੂਟਰੀ ਸਵਾਰ ਵਿਅਕਤੀ ਵਲੋਂ ਇੱਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਬੱਚੀ ਵੱਲੋਂ ਸ਼ੌਰ ਪਾਉਣ 'ਤੇ ਉਕਤ ਅਗਵਾਹ ਕਾਰ ਵਿਅਕਤੀ ਸਕੂਟਰੀ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਬੱਚੀ ਦੇ ਰੌਲਾ ਪਾਉਣ 'ਤੇ ਉਸਦੇ ਘਰ ਵਾਲੇ ਅਤੇ ਆਂਢ ਗੁਆਂਢ ਇਕੱਠੇ ਹੋ ਗਏ। ਉਕਤ ਵਿਅਕਤੀ ਵਲੋਂ ਅਗਵਾਹ ਕਰਨ ਦੀ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਜਿਸ ਨੂੰ ਖੰਗਾਲਣ 'ਤੇ ਉਕਤ ਅਗਵਾਹ ਕਾਰ ਵਿਅਕਤੀ ਦੀ ਪਹਿਚਾਣ ਹੋ ਗਈ ਅਤੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੱਚੀ ਦੇ ਪਿਤਾ ਨੇ ਦੱਸਿਆ ਕਿ ਘਟਨਾ ਸਬੰਧੀ ਉਸਦੀ ਪਤਨੀ ਵਲੋਂ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਅਤੇ ਉਸਨੇ ਮੁਹੱਲਾ ਵਾਸੀਆਂ ਨੂੰ ਨਾਲ ਲੈਕੇ ਇਸ ਸਬੰਧੀ ਦਰਖ਼ਾਸਤ ਥਾਣੇ ਦੇ ਦਿੱਤੀ। ਪੁਲਿਸ ਵੱਲੋਂ ਦੋਸ਼ੀ ਨੂੰ ਫੜ ਕੇ ਲਿਆਂਦਾ ਗਿਆ ਅਤੇ ਪਰਚਾ ਵੀ ਦਰਜ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਸਿਰਫ਼ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕੀਤਾ ਹੈ, ਜਦ ਕਿ ਪੁਲਿਸ ਦੋਸ਼ੀ ਨੂੰ ਫੜ ਕੇ ਵੀ ਲਿਆਈ ਸੀ।