ਫ਼ਿਰੋਜ਼ਪੁਰ:ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਲੈਕੇ ਲੀਡਰਾਂ ਵੱਲੋਂ ਇੱਕ-ਦੂਜੇ ‘ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਪੰਜਾਬ ਵਿੱਚ ਕਈ ਥਾਵਾਂ ‘ਤੇ ਪਾਰਟੀਬਾਜ਼ੀ ਨੂੰ ਲੈਕੇ ਵੋਟਰ ਆਪਸ ਵਿੱਚ ਵੀ ਭਿੜਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇੱਕ ਘਟਨਾ ਜ਼ੀਰਾ ਵਿਧਾਨ ਸਭਾ (Zira Assembly) ਹਲਕੇ ਤੋਂ ਸਾਹਮਣੇ ਆਈ ਹੈ, ਜਿੱਥੇ ਕਰੀਬ ਰਾਤ 9 ਵਜੇ ਦੇ ਕਰੀਬ ਦੋ ਗੁੱਟ ਆਪਸ ਵਿੱਚ ਭਿੜਦੇ ਨਜ਼ਰ ਆਏ।
ਹਮਲੇ ਦਾ ਸ਼ਿਕਾਰ ਹੋਏ ਸੁਖਦੇਵ ਰਾਜ ਬਿੱਟੂ ਵਿੱਜੇ ਨੇ ਗੱਲਾਂ-ਗੱਲਾਂ ਵਿੱਚ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਇਸ ਘਟਨ ਲਈ ਜ਼ਿੰਮੇਵਾਰ (Responsible) ਦੱਸਿਆ ਹੈ, ਉਨ੍ਹਾਂ ਬਿਨ੍ਹਾਂ ਨਾਮ ਲਏ ਇਸ਼ਾਰੇ ਵਿੱਚ ਕੁਲਬੀਰ ਸਿੰਘ ਜ਼ੀਰਾ ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਉਹ ਆਪਣੀ ਹਾਰ ਨੂੰ ਵੇਖ ਕੇ ਹੁਣ ਅਕਾਲੀ ਦਲ ਦੇ ਵਰਕਰਾਂ ਨਾਲ ਕੁੱਟਮਾਰ (Beatings with Akali Dal workers) ਕਰਨ ‘ਤੇ ਉੱਤਰ ਆਏ ਹਨ।
ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੁਖਦੇਵ ਰਾਜ ਬਿਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ (Former Vice President Municipal Council) ਨੇ ਦੱਸਿਆ ਕਿ ਉਹ ਆਪਣੇ ਮਿੱਤਰ ਦੇ ਘਰ ਖਾਣਾ ਖਾਣ ਵਾਸਤੇ ਗਏ ਸਨ, ਕਿ ਪਿੱਛੋਂ ਆਈ ਇੱਕ ਇਨੋਵਾ ਕਾਰ ਜੋ ਪਹਿਲਾਂ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ, ਉਨ੍ਹਾਂ ਨੇ ਤੇਜ਼ਧਾਰ ਹਥਿਆਰਾ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ ਇਸ ਘਟਨਾ ਵਿੱਚ ਉਹ ਬਚ ਤਾਂ ਗਏ, ਪਰ ਬਦਮਾਸ਼ਾ ਵੱਲੋਂ ਉਨ੍ਹਾਂ ਦੀ ਗੱਡੀ ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਗਈ।