ਫਿਰੋਜ਼ਪੁਰ: ਪੰਜਾਬ ਵਿੱਚ ਕਾਨੂੰਨ ਵਿਵਸਥਾ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ। ਅਜਿਹਾ ਮਾਮਲਾ ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਭਾਈ ਦੀ ਦਾਣਾ ਮੰਡੀ (ASI Charanjit Singh dead body found) ਤੋਂ ਆਇਆ, ਜਿੱਥੇ ਗੱਡੀ ਵਿਚੋਂ ASI ਦੀ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ASI ਚਰਨਜੀਤ ਸਿੰਘ ਵਾਸੀ ਫਰੀਦਕੋਟ ਦੀ ਲਾਸ਼ ਆਪਣੀ ਹੀ ਸਵਿਫਟ ਕਾਰ ਨੂੰ ਪੀ.ਬੀ.05ਏ.ਐਫ.4507 ਵਿੱਚ ਮ੍ਰਿਤਕ ਹਾਲਤ ਵਿੱਚ ਪਾਈ ਗਈ ਹੈ।
ਮ੍ਰਿਤਕ ASI ਦੀ ਲਾਸ਼ ਮਿਲੀ:-ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਮੋਗਾ ਵਿਖੇ ਤੈਨਾਤ ਸੀ ਅਤੇ ਉਸਦੀ ਸਰਵਿਸ ਰਿਵਾਲਵਰ ਵੀ ਉਸਦੇ ਨਜ਼ਦੀਕ ਪਈ ਪਾਈ ਗਈ ਹੈ। ਇਸ ਤੋਂ ਇਲਾਵਾ ਜੋ ਮ੍ਰਿਤਕ ASI ਦੀ ਲਾਸ਼ ਮਿਲੀ ਹੈ, ਉਸ ਵਿੱਚ ਮੁਲਾਜ਼ਮ ਦੇ ਗਰਦਨ ਵਿੱਚ ਗੋਲੀ ਲੱਗਣ ਦਾ ਨਿਸ਼ਾਨ ਨਜ਼ਰ ਆ ਰਿਹਾ ਹੈ।