ਪੰਜਾਬ

punjab

ETV Bharat / state

ਆੜ੍ਹਤੀਏ ਨੇ ਦੋ ਬੱਚਿਆਂ ਨੂੰ ਅਗਵਾ ਕਰ ਕੀਤੀ ਕੁੱਟਮਾਰ

ਫਿਰੋਜ਼ਪੁਰ ਦੇ ਪਿੰਡ ਖੁੰਦਰ ਗੱਟੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨੂੰਹ ਮਾਸ ਦੇ ਰਿਸ਼ਤੇ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ। ਜਿੱਥੇ ਫਸਲ ਦੇ ਵਿਵਾਦ ਨੂੰ ਲੈਕੇ ਇੱਕ ਆੜਤੀਏ ’ਤੇ ਬੱਚੇ ਅਗਵਾ ਕਰਨ ਦੇ ਦੋਸ਼ ਲੱਗੇ ਹਨ।

ਅਗਵਾ ਕੀਤੇ ਬੱਚੇ ਹਸਪਤਾਲ ’ਚ ਜ਼ੇਰੇ ਇਲਾਜ
ਅਗਵਾ ਕੀਤੇ ਬੱਚੇ ਹਸਪਤਾਲ ’ਚ ਜ਼ੇਰੇ ਇਲਾਜ

By

Published : May 3, 2021, 2:48 PM IST

ਫਿਰੋਜ਼ਪੁਰ: ਦੁਨੀਆ ਦਾਰੀ ਦੇ ਚਲਦਿਆਂ ਬੇਸ਼ੱਕ ਕਿਸਾਨ ਅਤੇ ਆੜ੍ਹਤੀਏ ਦੇ ਰਿਸ਼ਤੇ ਨੂੰ ਨੂੰਹ ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਹੈ। ਪਰ ਫਿਰੋਜ਼ਪੁਰ ਦੇ ਪਿੰਡ ਖੁੰਦਰ ਗੱਟੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਨੂੰਹ ਮਾਸ ਦੇ ਰਿਸ਼ਤੇ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ। ਜਿੱਥੇ ਫਸਲ ਦੇ ਵਿਵਾਦ ਨੂੰ ਲੈਕੇ ਇੱਕ ਆੜਤੀਏ ’ਤੇ ਬੱਚੇ ਅਗਵਾ ਕਰਨ ਦੇ ਦੋਸ਼ ਲੱਗੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਇੱਕ ਆੜਤੀਏ ਨਾਲ ਉਨ੍ਹਾਂ ਦਾ ਫਸਲ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ। ਕਿਉਂਕਿ ਉਨ੍ਹਾਂ ਆਪਣੀ ਫਸਲ ਕਿਸੇ ਹੋਰ ਆੜਤੀਏ ਕੋਲ ਸੁੱਟੀ ਸੀ ਜਿਸ ਨੂੰ ਲੈਕੇ ਆੜਤੀਆਂ ਪ੍ਰੇਮ ਕੁਮਾਰ ਪਹਿਲਾਂ ਉਨ੍ਹਾਂ ਨੂੰ ਧਮਕੀਆਂ ਦਿੰਦਾ ਰਿਹਾ ਸੀ।

ਅਗਵਾ ਕੀਤੇ ਬੱਚੇ ਹਸਪਤਾਲ ’ਚ ਜ਼ੇਰੇ ਇਲਾਜ

ਉਨ੍ਹਾਂ ਦੱਸਿਆ ਕਿ ਕਿਸੇ ਅਣਪਛਾਤੀ ਥਾਂ ਤੇ ਲਿਜਾ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਪਤਾ ਚੱਲਣ ਤੇ ਜਦੋਂ ਮਾਪਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਬੱਚੇ ਜਖਮੀ ਹਾਲਤ ਵਿੱਚ ਮੱਖੂ ਏਰੀਏ ਚੋਂ ਬਰਾਮਦ ਹੋਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਰਿਵਾਰ ਨੇ ਬੱਚੇ ਅਗਵਾ ਕਰਨ ਵਾਲੇ ਆੜਤੀਆਂ ਪ੍ਰੇਮ ਕੁਮਾਰ ਅਤੇ ਅਣਪਛਾਤੇ ਵਿਅਕਤੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਤੇ ਜਾਂਚ ਅਨੁਸਾਰ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਲੱਗਾ ਲੌਕਡਾਊਨ ਵਪਾਰ ’ਤੇ ਪਾ ਰਿਹੈ ਮਾੜਾ ਅਸਰ

ABOUT THE AUTHOR

...view details