ਫਿਰੋਜ਼ਪੁਰ : ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇਕ ਮਹੀਨੇ ਵਿੱਚ ਨਸ਼ਾ ਖਤਮ ਕਰਨ ਦੇ ਵਾਅਦੇ ਨਾਲ ਆਈ ਕਾਂਗਰਸ ਸਰਕਾਰ ਦੇ ਰਾਜ ਵਿੱਚ ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਸਿਲਸਿਲਾ ਬਾ ਦਸਤੂਰ ਜਾਰੀ ਹੈ। ਜੇ ਗੱਲ ਕਰੀਏ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂਹਰਸਹਾਏ ਦੀ ਤਾਂ ਇੱਥੇ ਹੁਣ ਤੱਕ ਨਸ਼ੇ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਮੋਹਣ ਕੇ ਰੋਡ ਨਜ਼ਦੀਕ ਬਸਤੀ ਰੁਕਣਾ ਵਾਲਾ ਵਿਖੇ ਮਿਲੀ ਜਿੱਥੇ ਸੜਕ ਦੇ ਕਿਨਾਰੇ ਇੱਕ ਦੀ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
22 ਸਾਲਾ ਨੌਜਵਾਨ ਆਪਣੀ ਭੈਣ ਨੂੰ ਪੈਸੇ ਦੇਣ ਲਈ ਪਿੰਡ ਬੁੱਲ੍ਹਾ ਰਾਏ ਨਜ਼ਦੀਕ ਗੁਰੂਹਰਸਹਾਏ ਆਪਣੇ ਦੋਸਤ ਨਾਲ ਆਇਆ ਸੀ। ਥੋੜ੍ਹੀ ਦੇਰ ਭੈਣ ਦੇ ਘਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਵਾਪਸੀ ਪੱਤਰਿਆਂਵਾਲੀ ਜਾਣ ਦੀ ਬਜਾਏ ਗੁਰੂ ਹਰਸਹਾਏ ਨੂੰ ਰਵਾਨਾ ਹੋ ਗਏ, ਜਿੱਥੇ ਜੱਗਾ ਸਿੰਘ ਨੇ ਦਵਿੰਦਰ ਸਿੰਘ ਨੂੰ ਨਾਲ ਲੈ ਕੇ ਗੁਰੂ ਹਰਸਹਾਏ ਓਵਰ ਬ੍ਰਿਜ ਦੇ ਕੋਲ ਉਸ ਨੂੰ ਉਤਾਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਹਾਂ ਤੇ ਥੋੜ੍ਹੀ ਦੇਰ ਬਾਅਦ ਉਹ ਵਾਪਸ ਆ ਗਿਆ।