ਫਿਰੋਜ਼ਪੁਰ: ਫਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਰੱਤੀ ਲਾਲ ਨਾਂ ਦੇ ਵਿਅਕਤੀ ਨੂੰ ਇਕ ਆਈਫੋਨ ਮਿਲਿਆ (Ratt lal by delivering the lost iPhone to the owner in Ferozepur)। ਜਿਸ ਦੀ ਕੀਮਤ ਕਰੀਬ 70,000 ਰੁਪਏ ਹੈ। ਇਹ ਫੋਨ ਮਾਲਕ ਕੋਲੋ ਰਾਹ ਡਿੱਗ ਗਿਆ ਸੀ ਜੋ ਰੱਤੀ ਲਾਲ ਨੂੰ ਮਿਲਿਆ। ਇਮਾਨਦਾਰ ਵਿਅਕਤੀ ਨੇ ਇਹ ਮੋਬਾਈਲ ਫ਼ੋਨ ਚੁੱਕ ਲਿਆ।
ਪੁਲਿਸ ਨੂੰ ਦਿੱਤਾ ਮੋਬਾਇਲ: ਮੋਬਾਇਲ ਨੂੰ ਜ਼ਮੀਨ ਤੋਂ ਚੁੱਕ ਦੇ ਰੱਤੀ ਲਾਲ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿ ਥਾਣਾ ਛਾਉਣੀ ਦੇ ਇੰਚਾਰਜ ਨਵੀਨ ਸ਼ਰਮਾ ਨੇ ਫੋਨ ਸਬੰਧੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਫੋਨ ਨੂੰ ਟਰੇਸ ਕਰਕੇ ਮੋਬਾਈਲ ਦੇ ਮਾਲਕ ਨੂੰ ਦੇ ਦਿੱਤਾ ਗਿਆ। ਇੰਸਪੈਕਟਰ ਨਵੀਨ ਕੁਮਾਰ ਅਤੇ ਮੋਬਾਈਲ ਫ਼ੋਨ ਦੇ ਮਾਲਕ ਨੇ ਖ਼ੁਸ਼ ਹੋ ਕੇ ਉਸ ਨੂੰ 1000 ਰੁਪਏ ਦਿੱਤੇ। ਇੰਸਪੈਕਟਰ ਨੇ ਦੱਸਿਆ ਕਿ ਉਹ ਇਸ ਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹਨ। ਰੱਤੀ ਲਾਲ ਨੇ ਲੋਕਾਂ ਲਈ ਇਲ ਪ੍ਰੇਰਨਾ ਪੇਸ਼ ਕੀਤੀ ਹੈ। ਰੱਤੀ ਲਾਲ ਨੇ ਨਗਦੀ ਫਰ ਲਈ ਪਰ ਉਸ ਨੇ ਕਿਹਾ ਕਿ ਉਹ ਇਹ ਮੰਦਰ ਦੇ ਗੋਲਕ ਵਿੱਚ ਪਾ ਦੇਵੇਗਾ।