ਫਿਰੋਜ਼ਪੁਰ: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪੁਲਿਸ ਅਤੇ ਬਦਨਾਮ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਅਤੇ ਉਸ ਦੇ ਸਆਤਾ ਨਾਲ ਪੁਲਿਸ ਦਾ ਸਿੱਧਾ (Encounter between CIA staff and gangsters) ਮੁਕਾਬਲਾ ਹੋਇਆ। ਪੁਲਿਸ ਦੀ ਗੋਲੀ ਲੱਗਣ ਨਾਲ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਲੱਖੋਕੇ ਨੇੜੇ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੋਂ ਇਹ ਗੈਂਗਸਟਰ ਸੁਭਾਸ਼ ਉਰਫ਼ ਬਾਸ਼ੀ ਅਤੇ ਉਸ ਦਾ ਸਾਥੀ ਸਵਿਫ਼ਟ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ।
Encounter in Ferozepur: ਫਿਰੋਜ਼ਪੁਰ 'ਚ ਸੀਆਈਏ ਸਟਾਫ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੈਂਗਸਟਰ ਦੀ ਲੱਤ 'ਚ ਵੱਜੀ ਗੋਲੀ, ਕੀਤਾ ਗ੍ਰਿਫ਼ਤਾਰ - Encounter in Ferozepur
Police And Gangster Encounter : ਫਿਰੋਜ਼ਪੁਰ ਵਿੱਚ ਬਦਨਾਮ ਗੈਂਗਸਟਰ ਸੁਭਾਸ਼ ਉਰਫ ਬਾਸ਼ੀ (gangster Subhash alias Bashi) ਨੂੰ ਸੀਆਈਏ ਸਟਾਫ ਅਤੇ ਪੁਲਿਸ ਨੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕਰ ਲਿਆ। ਇਸ ਐਨਕਾਊਂਟਰ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਨੇ ਉਸ ਦੇ ਸਾਥੂੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
Published : Oct 31, 2023, 10:42 AM IST
ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ: ਗੈਂਗਸਟਰਾਂ ਵੱਲੋਂ ਪੁਲਿਸ ਉੱਤੇ ਕੀਤੀ ਫਾਇਰਿੰਗ (Encounter in Ferozepur) ਦਾ ਪੁਲਿਸ ਨੇ ਜਵਾਬ ਦਿੱਤਾ। ਇਸ ਤੋਂ ਬਾਅਦ ਪੁਲਿਸ ਵੱਲੋਂ ਦਾਗੀਆਂ ਗਈਆਂ ਗੋਲੀਆਂ ਵਿੱਚੋਂ ਇੱਕ ਗੋਲੀ ਗੈਂਗਸਟਰ ਸੁਭਾਸ਼ ਦੀ ਲੱਤ ਵਿੱਚ ਵੱਜ ਗਈ ਅਤੇ ਉਹ ਜ਼ਖ਼ਮੀ ਹੋਕੇ ਡਿੱਗ ਪਿਆ। ਪੁਲਿਸ ਨੇ ਗੈਂਗਸਟਰ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਕਾਬੂ ਕਰ ਲਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਸੁਭਾਸ਼ ਉਰਫ ਬਾਸ਼ੀ ਖਿਲਾਫ 10 ਤੋਂ ਵੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਪੁਲਿਸ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇ ਸਕਦੀ ਹੈ।
- Instagram and Facebook New Update: ਮੈਟਾ ਨੇ ਪੇਸ਼ ਕੀਤੇ ਨਵੇਂ ਸਬਸਕ੍ਰਿਪਸ਼ਨ ਪਲੈਨ, ਹੁਣ ਬਿਨ੍ਹਾਂ Ad ਦੇ ਕਰ ਸਕੋਗੇ ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਇਸਤੇਮਾਲ
- Law and order situation in Punjab: ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੋਂ ਘਬਰਾਇਆ ਵਪਾਰੀ ਵਰਗ, ਸਰਕਾਰ ਅੱਗੇ ਰੱਖੀ ਵੱਡੀ ਮੰਗ ?
- Murder in Amritsar: ਨੌਜਵਾਨ ਦੇ ਕਤਲ ਮਗਰੋਂ ਪਰਿਵਾਰ ਨੇ ਲਾਸ਼ ਰੋਡ 'ਤੇ ਰੱਖ ਕੀਤਾ ਪ੍ਰਦਰਸ਼ਨ, ਪੁਲਿਸ ਉੱਤੇ ਲਾਪਰਵਾਹੀ ਦੇ ਇਲਜ਼ਾਮ, ਐੱਸਪੀ ਦੇ ਭਰੋਸੇ ਮਗਰੋਂ ਚੁੱਕਿਆ ਧਰਨਾ
ਕਾਨੂੰਨ ਵਿਵਸਥਾ ਉੱਤੇ ਸੂਬੇ ਵਿੱਚ ਉੱਠ ਰਹੇ ਨੇ ਸਵਾਲ: ਦੱਸ ਦਈਏ ਪੰਜਾਬ ਅੰਦਰ ਕਾਨੂੰਨ ਵਿਵਸਥਾ (Law and order within Punjab) ਨੂੰ ਲੈਕੇ ਸਰਕਾਰ ਉੱਤੇ ਸਵਾਲ ਲਗਾਤਾਰ ਉੱਠ ਰਹੇ ਨੇ। ਬੀਤੇ ਦਿਨ ਜੰਡਿਆਲਾ ਗੁਰੂ ਵਿੱਚ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਲਾਸ਼ ਸੜਕ ਉੱਤੇ ਰੱਖ ਕੇ ਕਾਨੂੰਨ ਵਿਵਸਥਾ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਪੁਲਿਸ ਵੱਲੋਂ ਗੈਂਗਸਟਰ ਨੂੰ ਕਾਬੂ ਕਰਨ ਲਈ ਕੀਤੀ ਗਈ ਇਹ ਕਾਰਵਾਈ ਉਦੋਂ ਹੀ ਸਿਰੇ ਚੜ੍ਹਦੀ ਨਜ਼ਰ ਆਵੇਗੀ ਜਦੋਂ ਸਮਾਜ ਦੇ ਇਹੋ-ਜਿਹੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਨੱਥ ਪੁਲਿਸ ਵੱਲੋਂ ਪਾਈ ਜਾ ਸਕੇਗੀ।