ਪੰਜਾਬ

punjab

ETV Bharat / state

ਕੈਬਨਿਟ ਮੰਤਰੀ ਉੱਤੇ ਲੱਗੇ ਰਿਸ਼ਵਤ ਮੰਗਣ ਦੇ ਇਲਜ਼ਾਮ, ਕਥਿਤ ਆਡੀਓ ਵਾਇਰਲ - Allegations of asking for bribe

ਸੋਸ਼ਲ ਮੀਡੀਆ ਉੱਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ (Allegation of bribery on cabinet minister) ਅਤੇ ਉਸ ਦੇ ਓਐੱਸਡੀ ਦਾ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ। ਆਡੀਓ ਵਿੱਚ ਕੈਬਨਿਟ ਮੰਤਰੀ ਅਤੇ ਓਐੱਸਡੀ ਕਿਸੇ ਸ਼ਖ਼ਸ ਨੂੰ ਝੂਠੀ ਸਾਜ਼ਿਸ਼ ਵਿੱਚ ਫਸਾ ਕੇ ਰਿਸ਼ਵਤ ਮੰਗਣ ਦੀਆਂ ਗੱਲਾਂ ਕਰ ਰਹੇ ਹਨ। ਇਸ ਪੂਰੇ ਮਾਮਲੇ ਨੂੰ ਲੈਕੇ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ।

Allegations of asking for bribe on cabinet minister
ਕੈਬਨਿਟ ਮੰਤਰੀ ਉੱਤੇ ਲੱਗੇ ਰਿਸ਼ਵਤ ਮੰਗਣ ਦੇ ਇਲਜ਼ਾਮ

By

Published : Sep 12, 2022, 1:56 PM IST

Updated : Sep 12, 2022, 5:45 PM IST

ਫਿਰੋਜ਼ਪੁਰ: ਸੋਸ਼ਲ ਮੀਡੀਆ ਉੱਤੇ ਇੱਕ ਕਥਿਤ ਆਡੀਓ ਤੇਜ਼ੀ ਨਾਲ ਵਾਇਰਲ (Audio viral of asking for bribe) ਹੋ ਰਹੀ ਆਡੀਓ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੀ ਆਪਣੇ ਓਐੱਸਡੀ ਨਾਲ ਗੱਲਬਾਤ ਸੁਣਾਈ ਦੇ ਰਹੀ ਹੈ । ਇਸ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਅਤੇ ਉਹਨਾਂ ਦੇ ਓਐੱਸਡੀ ਵਿਚਕਾਰ ਕਿਸੇ ਸ਼ਖ਼ਸ ਨੂੰ ਝੂਠੀ ਸਾਜ਼ਿਸ਼ ਵਿੱਚ ਫਸਾ ਕੇ ਰਿਸ਼ਵਤ ਲੈਣ ਦੀ ਗੱਲਬਾਤ ਸਾਫ ਸ਼ਬਦਾਂ ਵਿੱਚ ਜ਼ਾਹਿਰ ਹੋ ਰਹੀ ਹੈ। ਕਥਿਤ ਆਡੀਓ ਵਿੱਚ ਕੈਬਨਿਟ ਮੰਤਰੀ ਦੇ ਓਐੱਸਡੀ ਸ਼ਰੇਆਮ ਕਹਿੰਦੇ ਸੁਣਾਈ ਦਿੰਦੇ ਹਨ ਕਿ ਪਹਿਲਾਂ ਸਮਾਨ ਦੀ ਲੋਡਿੰਗ ਹੋਣ ਦੇਵਾਂਗੇ ਅਤੇ ਬਾਅਦ ਵਿੱਚ ਮੌਕੇ ਉੱਤੇ ਛਾਪੇਮਾਰੀ ਕਰਕੇ ਸਰਕਾਰੀ ਤੰਤਰ ਦੀ ਮਦਦ ਨਾਲ ਰਿਸ਼ਵਤ ਮੰਗ ਲਵਾਂਗੇ।


ਕੈਬਨਿਟ ਮੰਤਰੀ ਉੱਤੇ ਲੱਗੇ ਰਿਸ਼ਵਤ ਮੰਗਣ ਦੇ ਇਲਜ਼ਾਮ, ਆਡੀਓ ਵਾਇਰਲ

ਦੋਵਾਂ ਦੀ ਗੱਲਬਾਤ ਦੌਰਾਨ ਥਾਣੇ ਦੇ ਮੁਣਸ਼ੀ ਦੀ ਸ਼ਮੂਲੀਅਤ ਵੀ ਸ਼ਰੇਆਮ ਸਾਹਮਣੇ ਆ ਰਹੀ ਹੈ। ਦਰਅਸਲ ਕਥਿਤ ਆਡੀਓ ਵਿੱਚ ਕੈਬਨਿਟ ਮੰਤਰੀ (Punjab government ministers surrounded) ਨੂੰ ਓਐੱਸਡੀ ਕਹਿੰਦਾ ਹੈ ਕਿ ਲੋਡਿੰਗ ਸਮੇਂ ਜਦੋਂ ਅਸੀਂ ਬੰਦਿਆਂ ਨੂੰ ਫੜ੍ਹਾਂਗੇ ਤਾਂ ਉਹ ਖੁੱਦ ਹੀ ਡਰ ਕੇ ਪੈਸੇ ਦੇ ਦੇਣਗੇ ਅਤੇ ਕੁਿੰਨੇ ਪੈਸਿਆਂ ਦੀ ਵਸੂਲੀ ਕਰਨੀ ਹੈ ਇਸ ਸਬੰਧੀ ਥਾਣੇ ਦਾ ਮੁਣਸ਼ੀ ਖੁੱਦ ਹੀ ਸਾਰੇ ਕੁੱਝ ਦੱਸੇਗਾ। ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ETV-BHART ਇਸ ਕਥਿਤ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ

ਇਸ ਪੂਰੇ ਮਾਮਲੇ ਉੱਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਮੁਕਤ ਪੰਜਾਬ (Corruption free Punjab) ਦੀ ਗੱਲ ਕਰਦੀ ਹੈ ਅਤੇ ਉਨ੍ਹਾਂ ਨੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਕਾਰਵਾਈ ਵੀ ਕੀਤੀ ਸੀ ਪਰ ਉਸ ਸਮੇਂ ਸਿੰਗਲਾ ਵਿਰੁੱਧ ਕੋਈ ਵੀ ਸਬੂਤ ਜਨਤਕ ਨਹੀਂ ਕੀਤਾ ਗਿਆ। ਖਹਿਰਾ ਨੇ ਅੱਗੇ ਕਿਹਾ ਕਿ ਕਥਿਤ ਆਡੀਓ ਦੇ ਵਾਇਰਲ ਹੋਣ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਭ੍ਰਿਸ਼ਟ ਮੰਤਰੀ (Corrupt minister) ਅਤੇ ਓਐੱਸਡੀ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹਨ ਜਦੋਂ ਕਿ ਇਸ ਵਾਰੇ ਸਾਰੇ ਸਬੂਤ ਪਹਿਲਾਂ ਹੀ ਲੋਕਾਂ ਦੀ ਕਚਹਿਰੀ ਵਿੱਚ ਹਨ।

ਇਹ ਵੀ ਪੜ੍ਹੋ:ਬੰਦੀ ਸਿੰਘਾਂ ਦੀ ਰਿਹਾਈ ਲਈ SGPC ਮੈਂਬਰਾਂ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ


Last Updated : Sep 12, 2022, 5:45 PM IST

ABOUT THE AUTHOR

...view details