ਪੰਜਾਬ

punjab

ETV Bharat / state

ਬੀ.ਡੀ.ਓ ਮਾਰਕੀਟ 'ਚ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਤੋਂ ਵਾਪਿਸ ਲਏ ਗਏ ਕਬਜ਼ੇ - Ferozepur news update

ਫਿਰੋਜ਼ਪੁਰ 'ਚ ਬੀ.ਡੀ.ਓ ਮਾਰਕੀਟ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਦੁਕਾਨਦਾਰਾਂ 'ਤੇ ਸਖ਼ਤ ਕਾਰਵਾਈ ਕੀਤੀ ਹੈ। ਇਥੇ ਬੀਡੀਓ ਵੱਲੋਂ ਇਸ ਮਾਰਕੀਟ 'ਚ ਕਿਰਾਏ ਦਾ ਭੁਗਤਾਨ ਨਾ ਕਰਨ ਵਾਲੇ 13 ਦੁਕਾਨਦਾਰਾਂ ਤੋਂ ਦੁਕਾਨਾਂ ਦੇ ਕਬਜ਼ੇ ਵਾਪਿਸ ਲੈ ਲਏ ਗਏ ਹਨ।

ਬੀ.ਡੀ.ਓ ਮਾਰਕੀਟ 'ਚ ਦੁਕਾਨਦਾਰਾਂ ਤੋਂ ਵਾਪਿਸ ਲਏ ਕਬਜ਼ੇ
ਬੀ.ਡੀ.ਓ ਮਾਰਕੀਟ 'ਚ ਦੁਕਾਨਦਾਰਾਂ ਤੋਂ ਵਾਪਿਸ ਲਏ ਕਬਜ਼ੇ

By

Published : Dec 18, 2019, 5:37 PM IST

ਫਿਰੋਜ਼ਪੁਰ : ਸ਼ਹਿਰ ਦੀ ਬੀ.ਡੀ.ਓ ਮਾਰਕੀਟ 'ਚ ਪਿਛਲੇ ਲੰਬੇ ਸਮੇਂ ਤੋਂ ਕਿਰਾਇਆ ਨਾ ਦੇਣ ਵਾਲੇ 13 ਦੁਕਾਨਦਾਰਾਂ ਤੋਂ ਕਬਜ਼ਾ ਵਾਪਿਸ ਲੈ ਲਿਆ ਗਿਆ ਹੈ। ਇਸ ਮੌਕੇ ਬੀਡੀਓ ਅਧਿਕਾਰੀ ਅਤੇ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜ਼ੂਦ ਰਹੇ।

ਬੀ.ਡੀ.ਓ ਮਾਰਕੀਟ 'ਚ ਦੁਕਾਨਦਾਰਾਂ ਤੋਂ ਵਾਪਿਸ ਲਏ ਕਬਜ਼ੇ

ਇਸ ਬਾਰੇ ਦੱਸਦੇ ਹੋਏ ਸਥਾਨਕ ਬੀਡੀਓ ਸੁਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਕਈ ਵਾਰੀ ਇਨ੍ਹਾਂ ਦੁਕਾਨਦਾਰਾਂ ਨੂੰ ਨੋਟਿਸ ਭੇਜ ਚੁੱਕੇ ਹਾਂ,ਪਰ ਇਨ੍ਹਾਂ ਦੁਕਾਨਦਾਰਾਂ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਚੇਤਾਵਨੀ ਦੇਣ ਮਗਰੋਂ ਵੀ ਜਦ ਦੁਕਾਨਦਾਰਾਂ ਨੇ ਕਿਰਾਏ ਦਾ ਭੁਗਤਾਨ ਨਹੀਂ ਕੀਤਾ ਤਾਂ ਸਾਨੂੰ ਅਦਾਲਤੀ ਕਾਰਵਾਈ ਕਰਨੀ ਪਈ। ਮਾਨਯੋਗ ਅਦਾਲਤ ਵਲੋਂ ਦੁਕਾਨਦਾਰਾਂ ਨੂੰ ਕਈ ਨੋਟਿਸ ਭੇਜੇ ਗਏ, ਦੁਕਾਨਦਾਰਾਂ ਵੱਲੋਂ ਫਿਰ ਵੀ ਭੁਗਤਾਨ ਨਾ ਕੀਤੇ ਜਾਣ ਤੋਂ ਡਿਊਟੀ ਮੈਜਿਸ੍ਰਟੇਟ ਯਾਦਵਿੰਦਰ ਸਿੰਘ ਦੀ ਮੌਜੂਦਗੀ 'ਚ ਪੁਲੀਸ ਬੱਲ ਦੇ ਨਾਲ 13 ਦੁਕਾਨਦਾਰਾਂ ਕੋਲੋਂ ਦੁਕਾਨਾਂ ਦੇ ਕਬਜ਼ੇ ਵਾਪਸ ਲੈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਦਾ ਮੁੜ ਨਵੀਨੀਕਰਨ ਕਰਕੇ ਇਸ ਨੂੰ ਨਵੇਂ ਸਿਰੇ ਤੋਂ ਕਿਰਾਏ 'ਤੇ ਦਿੱਤਾ ਜਾਵੇਗਾ।

ਹੋਰ ਪੜ੍ਹੋ : ਮੋਟਰਸਾਈਕਲ ਚੋਰ ਦੋ ਮੋਟਰਸਾਇਕਲਾਂ ਸਮੇਤ ਚੜਿਆ ਪੁਲਿਸ ਅੜਿੱਕੇ

ਇਸ ਮੌਕੇ ਕਾਰਵਾਈ ਲਈ ਪੁਜੇ ਥਾਣਾ ਸਿੱਟੀ ਦੇ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਅਦਾਲਤ ਦੇ ਆਦੇਸ਼ਾਂ ਮੁਤਾਬਕ ਕਾਰਵਾਈ ਕੀਤੀ ਹੈ। ਇਸ ਦੇ ਤਹਿਤ ਦੁਕਾਨਾਂ ਤੋਂ ਕਬਜ਼ਾ ਵਾਪਸ ਦਵਾਇਆ ਗਿਆ ਹੈ। ਇਸ ਮੌਕੇ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ABOUT THE AUTHOR

...view details