ਫਿਰੋਜ਼ਪੁਰ: ਜ਼ੀਰਾ ਮੱਖੂ ਰੋਡ 'ਤੇ ਇੱਕ ਸਿਕਿਓਰਿਟੀ ਗਾਰਡ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਮੌਕੇ 'ਤੇ ਮੌਤ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਚਾਈਨਾ ਡੋਰ ਗਲੇ ਵਿੱਚ ਫਸ ਜਾਣ ਕਾਰਨ ਸਿਕਿਓਰਿਟੀ ਗਾਰਡ ਦੀ ਗਰਦਨ ਧੜ ਨਾਲੋਂ ਵੱਖ ਹੋ ਗਈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਿਕਿਓਰਿਟੀ ਗਾਰਡ ਦੇ ਸਾਥੀਆਂ ਨੇ ਦੱਸਿਆ ਕਿ ਮੰਗਾ ਸਿੰਘ ਪਿੰਡ ਕੈਰੋਂ ਦਾ ਨਿਵਾਸੀ ਸੀ ਜੋ ਕਿ ਅਸ਼ੋਕ ਸਿਕਿਓਰਿਟੀ ਗਾਰਡ ਕੰਪਨੀ ਵਿੱਚ ਨੌਕਰੀ ਕਰਦਾ ਸੀ।
ਚਾਈਨਾ ਡੋਰ ਨੇ ਲਈ ਸਿਕਿਓਰਿਟੀ ਗਾਰਡ ਦੀ ਜਾਨ, ਗਰਦਨ ਕੱਟ ਕੇ ਧੜ ਨਾਲੋਂ ਹੋਈ ਵੱਖ ਉਨ੍ਹਾਂ ਕਿਹਾ ਕਿ ਅੱਜ ਐਫਸੀਆਈ ਗੁਦਾਮਾਂ ਵਿੱਚ ਆਪਣੀ ਡਿਊਟੀ 'ਤੇ ਜਾ ਰਿਹਾ ਸੀ। ਇਸ ਦੀ ਮੱਖੂ ਰੋਡ 'ਤੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਗਰਦਨ ਵੱਡੀ ਗਈ ਤੇ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪਹੁੰਚੀ ਗਈ। ਪੁਲਿਸ ਨੇ 108 ਐਂਬੂਲੈਂਸ ਨੂੰ ਬੁਲਾਇਆ ਤੇ 108 ਐਂਬੂਲੈਂਸ ਨੇ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮ੍ਰਿਤਕ ਦੇਹ ਨਹੀਂ ਲੈ ਕੇ ਜਾ ਸਕਦੇ।
ਇਸ ਸਬੰਧੀ ਏਐਸਆਈ ਪਿੱਪਲ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਜਾਨ ਗਲ ਵਿੱਚ ਚਾਈਨਾ ਡੋਰ ਫਸਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਜੋ ਕਾਰਵਾਈ ਕਰਨ ਲਈ ਕਿਹਾ ਜਾਵੇਗਾ, ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।