ਫ਼ਿਰੋਜ਼ਪੁਰ: ਆਟਾ ਚੱਕੀ 'ਤੇ ਕੰਮ ਕਰ ਰਹੀ ਔਰਤ ਨਾਲ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਲਜੀਤ ਕੌਰ ਪਤਨੀ ਕੁਲਦੀਪ ਸਿੰਘ ਪਿੰਡ ਸੇਖਵਾਂ ਦੇ ਰਹਿਣ ਵਾਲੇ ਸਨ ਜੋ ਕਿ ਬਲਜੀਤ ਕੌਰ ਆਪਣੇ ਪਤੀ ਦੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਵਿਚ ਲੱਗੀ ਆਟਾ ਚੱਕੀ 'ਤੇ ਕੰਮ ਕਰ ਰਹੀ ਸੀ ਜਿਸ ਦੌਰਾਨ ਉਸ ਦੇ ਸਿਰ ਦੇ ਵਾਲ ਖੁੱਲ੍ਹੇ ਹੋਣ ਕਰਕੇ ਉਹ ਚੱਕੀ ਦੀ ਬੈਲਟ ਵਿੱਚ ਆ ਗਏ ਸਿਰ ਦੀ ਖੋਪਰੀ ਸਿਰ ਨਾਲੋਂ ਅਲਗ ਹੋ ਗਈ।
ਆਟਾ ਚੱਕੀ 'ਤੇ ਕੰਮ ਕਰ ਰਹੀ ਔਰਤ ਨਾਲ ਵਾਪਰਿਆ ਹਾਦਸਾ
ਬਲਜੀਤ ਕੌਰ ਪਤਨੀ ਕੁਲਦੀਪ ਸਿੰਘ ਪਿੰਡ ਸੇਖਵਾਂ ਦੇ ਰਹਿਣ ਵਾਲੇ ਸਨ ਜੋ ਕਿ ਬਲਜੀਤ ਕੌਰ ਆਪਣੇ ਪਤੀ ਦੀ ਗੈਰ ਹਾਜ਼ਰੀ ਵਿੱਚ ਆਪਣੇ ਘਰ ਵਿੱਚ ਲੱਗੀ ਆਟਾ ਚੱਕੀ 'ਤੇ ਕੰਮ ਕਰ ਰਹੀ ਸੀ ਜਿਸ ਦੌਰਾਨ ਉਸ ਦੇ ਸਿਰ ਦੇ ਵਾਲ ਖੁੱਲ੍ਹੇ ਹੋਣ ਕਰਕੇ ਉਹ ਚੱਕੀ ਦੀ ਬੈਲਟ ਵਿੱਚ ਆ ਗਏ ਸਿਰ ਦੀ ਖੋਪਰੀ ਸਿਰ ਨਾਲੋਂ ਅਲਗ ਹੋ ਗਈ।
ਚੱਕੀ ਤੇ ਆਟਾ ਲੈਣ ਆਏ ਵਿਅਕਤੀ ਨੇ ਸ਼ੋਰ ਮਚਾਉਣ 'ਤੇ ਪਿੰਡ ਵਾਸੀ ਇਕੱਠੇ ਹੋਏ ਤੇ ਚੱਕੀ ਨੂੰ ਬੰਦ ਕੀਤਾ। ਬਲਜੀਤ ਕੌਰ ਨੂੰ ਇਲਾਜ ਵਾਸਤੇ ਤਲਵੰਡੀ ਭਾਈ ਲੈ ਕੇ ਗਏ ਸੱਟ ਜ਼ਿਆਦਾ ਹੋਣ ਕਰਕੇ ਡਾਕਟਰਾਂ ਨੇ ਮੋਗੇ ਭੇਜ ਦਿੱਤਾ ਰਸਤੇ ਵਿੱਚ ਬਲਜੀਤ ਕੌਰ ਦੀ ਮੌਤ ਹੋ ਗਈ।
ਪਿੰਡ ਸੇਖਵਾਂ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਵਧੀਆ ਪਰਿਵਾਰ ਸੀ ਜੋ ਕਿ ਸਾਰਾ ਪਰਿਵਾਰ ਮਿਹਨਤ ਕਰਕੇ ਆਪਣਾ ਘਰ ਚੱਲਾ ਰਿਹਾ ਸੀ ਇਸ ਘਟਨਾ ਦਾ ਸਾਰੇ ਪਿੰਡ ਨੂੰ ਬਹੁਤ ਦੁੱਖ ਹੈ।
ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਹਾਦਸਾ ਸੀ। ਇਸ ਦੇ ਅਧੀਨ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਜ਼ੀਰਾ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲਾਸ਼ ਦੇ ਦਿੱਤੀ ਜਾਵੇਗੀ।