ਫਿਰੋਜ਼ਪੁਰ:ਜਦੋਂ ਕਿਸੇ ਗ਼ਰੀਬ 'ਤੇ ਅਪਾਹਿਜ ਵਿਅਕਤੀ ਦੀ ਕੋਈ ਨਹੀਂ ਸੁਣਦਾ ਤਾਂ ਉਸਦੀ ਪਰਮਾਤਮਾ ਸੁਣਦਾ ਹੈ। ਇਸੇ ਤਰ੍ਹਾਂ ਦਾ ਇਕ ਚਮਤਕਾਰ ਗੁਰੂ ਹਰਸਹਾਏ ਤੋਂ ਬਾਜ਼ੀਗਰ ਪਰਿਵਾਰ ਵਿੱਚ ਜਨਮੇ ਨੌਜਵਾਨ ਕਰਨ ਸਿੰਘ ਨੇ ਕਰਕੇ ਵਿਖਾਇਆ ਗਿਆ ਅਤੇ ਆਪਣੇ ਹੌਂਸਲੇ ਅਤੇ ਹਿੰਮਤ ਦੇ ਬਲਬੂਤੇ ਸਾਡੇ ਦੇਸ਼ ਅਤੇ ਇਸ ਦੇ ਤਿਰੰਗੇ ਝੰਡੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਆਪਣੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਪੈਰਾ ਏਸ਼ੀਅਨ ਗੇਮਜ਼ ਵਿੱਚ ਲੌਂਗ ਜੰਪ ਵਿੱਚੋਂ ਗੋਲਡ ਮੈਡਲ ਜਿੱਤ ਕੇ ਵਾਪਿਸ ਆਪਣੇ ਘਰ
ਪੈਰਾ ਏਸ਼ੀਅਨ ਗੇਮਜ਼ ਵਿੱਚ ਲੌਂਗ ਜੰਪ ਵਿੱਚੋਂ ਗੋਲਡ ਮੈਡਲ ਜਿੱਤ ਕੇ ਵਾਪਿਸ ਆਪਣੇ ਘਰ ਗੁਰੂ ਹਰਸਹਾਏ ਦੇ ਗੋਲੂ ਕਾ ਮੋੜ ਦੇ ਨਜ਼ਦੀਕ ਪਿੰਡ ਮੋਹਨ ਕੇ ਹਿਠਾੜ ਵਿੱਚ ਪਹੁੰਚੇ ਕਰਨ ਕੁਮਾਰ ਦੇ ਕੋਚ ਗਗਨਦੀਪ ਨੇ ਦੱਸਿਆ ਕਿ ਕਰਨ ਕੁਮਾਰ ਦੇ ਜਜ਼ਬੇ ਅਤੇ ਇਸ ਦੀ ਗੇਮ ਨੂੰ ਵੇਖ ਕੇ ਮੈਂ ਇਸ ਨੂੰ ਭੇਜਿਆ 'ਤੇ ਇਸ ਦੀ ਸਿਲੈਕਸ਼ਨ ਹੋ ਗਈ।
ਕਰਨ ਦੇ ਸੁਆਗਤ ਦੀਆਂ ਤਸਵੀਰਾਂ ਉਨ੍ਹਾਂ ਨੇ ਸਰਕਾਰ ਅਤੇ ਸੰਸਥਾਵਾਂ ਨੂੰ ਵੀ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਬੱਚਿਆਂ ਦੀ ਅੱਗੇ ਆ ਕੇ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਚਾਹੀਦੀ ਹੈ। ਜਿਸ ਨਾਲ ਸਾਡੇ ਦੇਸ਼ ਦਾ ਭਵਿੱਖ ਉਜਵੱਲ ਬਣ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਨੂੰ ਕਰਨ ਕੁਮਾਰ ਉੱਪਰ ਬਹੁਤ ਹੀ ਫ਼ਖ਼ਰ ਮਹਿਸੂਸ ਹੋ ਰਿਹਾ ਹੈ। ਜਿਸ ਕਰ ਕੇ ਇਸ ਦਾ ਬਹੁਤ ਹੀ ਗਰਮਜੋਸ਼ੀ ਨਾਲ ਸਵਾਗਤ ਕਰਨਾ ਬਣਦਾ ਹੈ।
ਪੈਰਾ ਓਲੰਪਿਕ ਐਸੋਸੀਏਸ਼ਨ ਜੋ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਬੱਚਿਆਂ ਲਈ ਕਰਦੀ ਹੈ ਕੰਮ
ਝੰਡਾ ਬੁਲੰਦ ਕਰਨ ਵਾਲੇ ਕਰਨ ਕੁਮਾਰ 'ਤੇ ਕੋਚ ਦਾ ਕੀਤਾ ਗਿਆ ਭਰਵਾਂ ਸਵਾਗਤ ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਪੈਰਾ ਓਲੰਪਿਕ ਐਸੋਸੀਏਸ਼ਨ ਜੋ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਬੱਚਿਆਂ ਲਈ ਕੰਮ ਕਰਦੀ ਹੈ। ਇਨ੍ਹਾਂ ਨਾਲ ਸੈਕਟਰੀ ਜਸਪ੍ਰੀਤ ਸਿੰਘ ਹਨ ਇਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਫਿਜ਼ਿਓਥ੍ਰੈਪਿਸਟ ਟੀਮ ਵੀ ਹੈ, ਜੋ ਇਨ੍ਹਾਂ ਦਾ ਬਹੁਤ ਧਿਆਨ ਰੱਖਦੀ ਹੈ ਕਿਉਂਕਿ ਸਰੀਰ ਦਾ ਕੋਈ ਵੀ ਅੰਗ ਨਾਂ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ 'ਤੇ ਉਸ ਅੰਗ ਦੀ ਜਗ੍ਹਾ ਕਿਵੇਂ ਮਜ਼ਬੂਤੀ ਲੈਣੀ ਹੈ।
ਬਚਪਨ ਵਿੱਚ ਹੀ ਐਕਸੀਡੈਂਟ ਹੋਣ ਕਾਰਨ ਕੱਟੀ ਗਈ ਸੀ ਬਾਂਹ
ਕਰਨ ਕੁਮਾਰ ਨੂੰ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਸਨਮਾਨਿਤ ਇਹ ਉਪਰੋਤਕ ਟੀਮਾਂ ਹੀ ਦੱਸਦੀਆਂ ਹਨ ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬੱਚਿਆਂ ਨੂੰ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ ਜਿਸ ਲਈ ਹਰ ਸਮੇਂ ਬਹੁਤ ਸਾਰੇ ਖਰਚਿਆਂ ਦੀ ਵੀ ਜ਼ਰੂਰਤ ਪੈਂਦੀ ਹੈ। ਇਸ ਦੌਰਾਨ ਜਦੋਂ ਕਰਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੇਰੇ ਬਚਪਨ ਵਿੱਚ ਹੀ ਐਕਸੀਡੈਂਟ ਹੋਣ ਕਾਰਨ ਮੇਰੀ ਅਤੇ ਮੇਰੀ ਮਾਤਾ ਦੀ ਬਾਂਹ ਕੱਟੀ ਗਈ ਸੀ। ਜਿਸ ਕਾਰਨ ਮੈਂ ਸਕੂਲ ਦੀ ਪੜ੍ਹਾਈ ਤਾਂ ਕਰਦਾ ਰਿਹਾ ਪਰ ਖੇਡਾਂ ਵੱਲ ਵੀ ਮੇਰਾ ਧਿਆਨ ਵਧਣ ਲੱਗਾ ਕਿਉਂਕਿ ਮੇਰੇ ਭਰਾ ਖੇਡਾਂ ਵਿਚ ਰੁਚੀ ਰੱਖਦੇ ਸਨ 'ਤੇ ਮੈਂ ਉਨ੍ਹਾਂ ਨੂੰ ਦੇਖ ਕੇ ਹੀ ਇਸ ਵੱਲ ਆਕਰਸ਼ਤ ਹੋ ਗਿਆ।
ਸਭ ਤੋਂ ਵੱਧ ਸਾਥ ਦਿੱਤਾ ਹੈ ਕੋਚ ਗਗਨਦੀਪ ਸਿੰਘ ਨੇ
ਕਰਨ ਕੁਮਾਰ ਦੇ ਸੁਆਗਤ ਲਈ ਰੱਖਿਆ ਗਿਆ ਪਾਠ ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਧ ਸਾਥ ਮੇਰੇ ਕੋਚ ਗਗਨਦੀਪ ਜੀ ਨੇ ਦਿੱਤਾ ਹੈ, ਜਿਨ੍ਹਾਂ ਨੇ ਮੇਰੇ ਉੱਪਰ ਭਰੋਸਾ ਕਰਦੇ ਹੋਏ ਰਹਿਣ-ਸਹਿਣ ਦਾ ਖਰਚਾ ਆਪਣੀ ਜੇਬ ਵਿਚੋਂ ਕਰ ਕੇ ਮੇਰੇ ਉੱਪਰ ਬਹੁਤ ਵੱਡਾ ਅਹਿਸਾਨ ਕੀਤਾ ਹੈ। ਇਸ ਮੌਕੇ ਕਰਨ ਕੁਮਾਰ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਨਤਮਸਤਕ ਹੋਏ 'ਤੇ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਵੀ ਲਿਆ।
ਇਸ ਦੌਰਾਨ ਜਦੋਂ ਪਿੰਡ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕਰਨ ਕੁਮਾਰ ਨੇ ਪੈਰਾ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤ ਕੇ ਸਾਡੇ ਇਲਾਕੇ ਦਾ ਦੇਸ਼ ਭਰ ਵਿੱਚ ਨਾਮ ਰੌਸ਼ਨ ਕੀਤਾ ਹੈ 'ਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕਰਨ ਕੁਮਾਰ ਦੇ ਸੁਆਗਤ ਵਿੱਚ ਕਿਸੇ ਵੀ ਅਧਿਕਾਰੀ ਦੇ ਨਾ ਪਹੁੰਚਣ ਤੇ ਅਫ਼ਸੋਸ ਪ੍ਰਗਟ ਕੀਤਾ।
ਇਹ ਵੀ ਪੜ੍ਹੋ:ਅਖਿਲ ਭਾਰਤੀ ਪੁਲਿਸ ਹਾਕੀ: ਪੰਜਾਬ ਪੁਲਿਸ ਨੇ ਆਈਟੀਬੀਪੀ ਨੂੰ 7-1 ਨਾਲ ਹਰਾ ਕੇ ਖਿਤਾਬ ਜਿੱਤਿਆ