ਫਿਰੋਜ਼ਪੁਰ: ਸੂਬੇ ਅੰਦਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਬੇਕਸੂਰ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਜੇਕਰ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਤਾਜਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਹੈ। ਜਿੱਥੋਂ ਦੀ ਪੁਰਾਣੀ ਦਾਣਾ ਮੰਡੀ ਵਿੱਚ ਅੱਜ ਦੁਪਹਿਰ ਦੇ ਸਮੇਂ ਨਕਾਬਪੋਸ਼ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਆੜਤ ਦੀ ਦੁਕਾਨ 'ਤੇ ਬੈਠੇ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ 'ਤੇ ਗੋਲੀ ਚਲਾ ਦਿੱਤੀ ਅਤੇ ਗੋਲੀ ਉਸਦੇ ਪੱਟ ਉੱਤੇ ਲੱਗ ਗਈ। ਗੋਲੀ ਲੱਗਣ ਕਾਰਣ ਪ੍ਰੇਮ ਕੁਮਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਮੌਕੇ ਉੱਤੇ ਪਹੁੰਚੇ ਵਿਧਾਇਕ:ਉੱਧਰ ਮੌਕੇ 'ਤੇ ਪਹੁੰਚੇ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨੇ ਵੱਲੋਂ ਦੱਸਿਆ ਗਿਆ ਕਿ ਆਏ ਦਿਨ ਇਸ ਤਰ੍ਹਾਂ ਦੀਆਂ ਲੁਟੇਰਿਆਂ ਵੱਲੋਂ ਘਟਨਾਵਾ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਪਹਿਲਾਂ ਹੀ ਤਾੜਨਾ ਕਰ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਅਨਸਰਾਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਫੋਰਸ ਵੱਲੋਂ ਆਪਣੀਆਂ ਟੀਮਾਂ ਬਣਾਕੇ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹਮਲਾ ਕਰਨ ਵਾਲੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਸਬਾ ਤਲਵੰਡੀ ਭਾਈ ਵਿੱਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਦੀ ਮੌਤ, ਹਮਲਾਵਰ ਫਰਾਰ - ਫਿਰੋਜ਼ਪੁਰ ਦੀ ਖ਼ਬਰ ਪੰਜਾਬੀ ਵਿੱਚ
ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਆੜਤੀ ਦੀ ਦੁਕਾਨ ਉੱਤੇ ਬੈਠੇ ਇੱਕ ਗੁਆਢੀ ਨੂੰ ਅਣਪਛਾਤੇ ਹਮਲਾਵਰਾਂ ਨੇ ਕਈ ਗੋਲੀਆਂ ਮਾਰ ਦਿੱਤੀ। ਗੋਲੀ ਲੱਗਣ ਕਾਰਨ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਲਦ ਮਿਲੇਗਾ ਇਨਸਾਫ਼:ਇਸ ਮੌਕੇ ਉਨ੍ਹਾਂ ਇਸ ਤਰ੍ਹਾਂ ਦੇ ਗੈਂਗਸਟਰਵਾਦੀ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਵੀ ਇੱਕ ਚੈਲੇਂਜ ਕੀਤਾ ਕਿ ਜੇ ਉਨ੍ਹਾਂ ਵਿੱਚ ਦਮ ਹੈ ਤਾਂ ਸਾਹਮਣੇ ਆ ਕੇ ਵਾਰ ਕਰਨ ਤਾਂ ਜੋ ਉਨ੍ਹਾਂ ਦਾ ਜਵਾਬ ਦਿੱਤਾ ਜਾ ਸਕੇ। ਪੰਜਾਬ ਦਾ ਮਾਹੌਲ ਇਸ ਤਰ੍ਹਾਂ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਕਿਸੇ ਤਰ੍ਹਾਂ ਵੀ ਕਿਸੇ ਨਾਲ ਕਿਸੇ ਵੀ ਕੋਈ ਦੁਸ਼ਮਣੀ ਨਹੀਂ ਸੀ ਫਿਰ ਵੀ ਇਸ ਪਰਿਵਾਰ ਉੱਤੇ ਹਮਲਾ ਕੀਤਾ ਗਿਆ ਜਦਕਿ ਗੁਆਂਢੀ ਪ੍ਰੇਮ ਚੰਦ ਜੋ ਇਹਨਾਂ ਦੀ ਆੜ੍ਹਤ ਦੀ ਦੁਕਾਨ ਉੱਤੇ ਬੈਠਾ ਸੀ, ਉਸ ਦੇ ਗੋਲੀਆਂ ਪੱਟ ਵਿੱਚ ਲੱਗਣ ਨਾਲ ਉਸ ਦਾ ਖ਼ੂਨ ਜ਼ਿਆਦਾ ਨਿਕਲ ਗਿਆ ਤਾਂ ਉਸ ਦੀ ਮੌਤ ਹੋ ਗਈ। ਵਇਦਾਇਕ ਨੇ ਭਰੋਸਾ ਦਿਵਾਇਆ ਕਿ ਮ੍ਰਿਤਕ ਸ਼ਖ਼ਸ ਦੇ ਪਰਿਵਾਰ ਨੂੰ ਜਲਦ ਇਨਸਾਫ਼ ਦਿਵਇਆ ਜਾਵੇਗਾ।
- ਨੌਕਰੀ ਨਾ ਮਿਲੀ ਤਾਂ ਪਰਿਵਾਰ ਪਾਲਣ ਲਈ ਬਣਾ ਲਿਆ ਮੋਟਰਸਾਈਕਲ ਚੋਰ ਗਿਰੋਹ, 6 ਮੋਟਰਸਾਈਕਲਾਂ ਸਣੇ 4 ਗ੍ਰਿਫ਼ਤਾਰ
- ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਕੀਤੀ ਇਕੱਤਰਤਾ, ਬਲਦੇਵ ਸਿੰਘ ਦੇ ਕਤਲ ਮਾਮਲੇ 'ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ
- ਰਿਸ਼ੀਕੇਸ਼ ਹਰਿਦੁਆਰ ਰੋਡ 'ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਕਾਰ ਡਿਵਾਈਡਰ ਨਾਲ ਟਕਰਾਈ, ਦੋ ਔਰਤਾਂ ਜ਼ਖ਼ਮੀ
ਪੁਲਿਸ ਨੇ ਆਰੰਭੀ ਕਾਰਵਾਈ: ਦੂਜੇ ਪਾਸੇ ਜਦੋਂ ਇਸ ਘਟਨਾ ਬਾਰੇ ਡੀਐਸਪੀ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।