ਫਿਰੋਜ਼ਪੁਰ: ਝੰਡੀ ਨਗਰ ਵਿੱਚ ਇੱਕ ਕਾਰ ਸਵਾਰ ਆਪਣੀ ਪਤਨੀ ਤੇ ਬੱਚਿਆਂ ਨਾਲ ਘਰ ਆ ਰਿਹਾ ਸੀ ਕਿ ਪਿੱਛੋਂ ਉਸ ਦੇ ਨਾਲ ਆ ਰਹੀ ਗੱਡੀ ਵਿੱਚ ਸਵਾਰ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਕਾਰ ਚਾਲਕ ਚੇਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਨੀ ਤੇ ਬੱਚੇ ਵਾਲ ਵਾਲ ਬਚ ਗਏ।
ਅਣਪਛਾਤੇ ਵਿਅਕਤੀਆਂ ਨੇ ਕੀਤੀ ਫ਼ਾਇਰਿੰਗ
ਮ੍ਰਿਤਕ ਨੌਜਵਾਨ ਦੀ ਪਤਨੀ ਮੋਨਾ ਰਾਣੀ ਨੇ ਦੱਸਿਆ ਕਿ ਉਹ ਕਾਰ 'ਚ ਆਪਣੇ ਪਤੀ ਚੇਤਨ ਅਤੇ ਬੱਚਿਆਂ ਨਾਲ ਝੰਡੀ ਨਗਰ 'ਚੋਂ ਲੰਘ ਰਹੇ ਸਨ ਕਿ ਅਚਾਨਕ ਪਿੱਛੋਂ ਆ ਰਹੀ ਇੱਕ ਗੱਡੀ ਉਨ੍ਹਾਂ ਦੀ ਕਾਰ 'ਚ ਲੱਗੀ ਅਤੇ ਗੱਡੀ 'ਚ ਬੈਠੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਚੇਤਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।